ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਿੰਗਾਪੁਰ: ਯੂਨੀਵਰਸਿਟੀ ਵਿਦਿਆਰਥਣ ਨਾਲ ਬਲਾਤਕਾਰ ਕਰਨ ਵਾਲੇ ਭਾਰਤੀ ਮੂਲ ਦੇ ਸਫ਼ਾਈ ਸੇਵਕ ਨੂੰ 16 ਸਾਲ ਦੀ ਕੈਦ

11:40 AM Oct 28, 2023 IST

ਸਿੰਗਾਪੁਰ, 28 ਅਕਤੂਬਰ
ਸਿੰਗਾਪੁਰ ਦੀ ਅਦਾਲਤ ਨੇ 26 ਸਾਲਾ ਭਾਰਤੀ ਨਾਗਰਿਕ ਨੂੰ 2019 ਵਿੱਚ ਵਿਦਿਆਰਥਣ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ 16 ਸਾਲ ਦੀ ਕੈਦ ਅਤੇ 12 ਕੋੜਿਆਂ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਇਹ ਸਜ਼ਾ ਅਗਵਾ ਅਤੇ ਚੋਰੀ ਦੇ ਦੋਸ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਦਿੱਤੀ ਹੈ। ਚਨਿੱਇਆ ਨਾਂ ਦੀ ਸਫ਼ਾਈ ਸੇਵਕ ਨੇ ਯੂਨੀਵਰਸਿਟੀ ਦੀ ਵਿਦਿਆਰਥਣ ਦਾ ਪਿੱਛਾ ਕੀਤਾ, ਜਦੋਂ ਉਹ ਦੇਰ ਰਾਤ ਬੱਸ ਸਟੈਂਡ ਵੱਲ ਜਾ ਰਹੀ ਸੀ ਅਤੇ ਫਿਰ ਉਸ 'ਤੇ ਹਮਲਾ ਕਰਕੇ ਉਸ ਨੂੰ ਜੰਗਲ ਵੱਲ ਖਿੱਚ ਕੇ ਲੈ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ। ਪੀੜਤਾ ਦੇ ਚਿਹਰੇ ਅਤੇ ਸਰੀਰ ਦੇ ਹੋਰ ਅੰਗਾਂ 'ਤੇ ਇੰਨੀਆਂ ਗੰਭੀਰ ਸੱਟਾਂ ਤੇ ਜ਼ਖ਼ਮ ਸਨ ਕਿ ਹਸਪਤਾਲ 'ਚ ਉਸ ਦਾ ਪ੍ਰੇਮੀ ਵੀ ਉਸ ਨੂੰ ਪਛਾਣ ਨਹੀਂ ਸਕਿਆ। ਇਹ ਘਟਨਾ 4 ਮਈ 2019 ਦੀ ਹੈ।

Advertisement

Advertisement