ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਿੰਧੂ ਮਲੇਸ਼ੀਆ ਮਾਸਟਰਜ਼ ਦੇ ਖ਼ਿਤਾਬ ਤੋਂ ਇੱਕ ਕਦਮ ਦੂਰ

08:09 AM May 26, 2024 IST

ਕੁਆਲਾਲੰਪੁਰ, 25 ਮਈ
ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀਵੀ ਸਿੰਧੂ ਨੇ ਅੱਜ ਇੱਥੇ ਥਾਈਲੈਂਡ ਦੀ ਬੁਸਾਨਨ ਓਂਗਬਾਮਰੁੰਗਫਾਨ ਖ਼ਿਲਾਫ਼ ਸ਼ਾਨਦਾਰ ਜਿੱਤ ਦਰਜ ਕਰ ਕੇ 4,20,000 ਡਾਲਰ ਦੀ ਇਨਾਮੀ ਰਾਸ਼ੀ ਵਾਲੇ ਮਲੇਸ਼ੀਆ ਮਾਸਟਰਜ਼ ਬੈਡਮਿੰਟਨ ਦੇ ਫਾਈਨਲ ਵਿੱਚ ਜਗ੍ਹਾ ਪੱਕੀ ਕਰ ਲਈ ਹੈ। ਪਿਛਲੇ ਦੋ ਸਾਲਾਂ ਵਿੱਚ ਇੱਕ ਵੀ ਖ਼ਿਤਾਬ ਜਿੱਤਣ ਵਿੱਚ ਨਾਕਾਮ ਰਹੀ ਪੰਜਵਾਂ ਦਰਜਾ ਪ੍ਰਾਪਤ ਸਿੰਧੂ ਨੇ ਬੀਡਬਲਿਊਐੱਫ ਵਿਸ਼ਵ ਟੂਰ ਸੁਪਰ 500 ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ 88 ਮਿੰਟ ਤੱਕ ਚੱਲੇ ਮੈਰਾਥਨ ਮੁਕਾਬਲੇ ’ਚ ਵਿਸ਼ਵ ਦੀ 20ਵੇਂ ਨੰਬਰ ਦੀ ਖਿਡਾਰਨ ਬੁਸਾਨਨ ਨੂੰ 13-21, 21-16, 21-12 ਨਾਲ ਹਰਾਇਆ। ਸਿੰਧੂ ਇਸ ਤੋਂ ਪਹਿਲਾਂ 2022 ਸਿੰਗਾਪੁਰ ਓਪਨ ਜਿੱਤਣ ’ਚ ਕਾਮਯਾਬ ਰਹੀ ਸੀ ਅਤੇ ਪਿਛਲੇ ਸਾਲ ਮੈਡ੍ਰਿਡ ਸਪੇਨ ਮਾਸਟਰਜ਼ ’ਚ ਉਪ ਜੇਤੂ ਰਹੀ ਸੀ। ਇਹ ਬੁਸਾਨਨ ’ਤੇ 19 ਮੈਚਾਂ ’ਚ ਉਸ ਦੀ 18ਵੀਂ ਜਿੱਤ ਸੀ। ਬੁਸਾਨਨ ਨੇ ਹਾਂਗਕਾਂਗ ਓਪਨ 2019 ਵਿੱਚ ਸਿੰਧੂ ਨੂੰ ਸਿਰਫ਼ ਇੱਕ ਵਾਰ ਹਰਾਇਆ ਹੈ। ਵਿਸ਼ਵ ਰੈਂਕਿੰਗ ’ਚ 15ਵੇਂ ਸਥਾਨ ’ਤੇ ਕਾਬਜ਼ ਸਿੰਧੂ ਫਾਈਨਲ ’ਚ ਚੀਨ ਦੀ ਦੂਜਾ ਦਰਜਾ ਪ੍ਰਾਪਤ ਵਾਂਗ ਜ਼ੀ ਯੀ ਦੀ ਚੁਣੌਤੀ ਦਾ ਸਾਹਮਣਾ ਕਰੇਗੀ। ਸਿੰਧੂ ਨੇ ਵਿਸ਼ਵ ਦਰਜਾਬੰਦੀ ਵਿੱਚ ਸੱਤਵੇਂ ਸਥਾਨ ’ਤੇ ਕਾਬਜ਼ ਵਾਂਗ ਜ਼ੀ ਯੀ ਖ਼ਿਲਾਫ਼ ਤਿੰਨ ਮੈਚਾਂ ਵਿੱਚ ਦੋ ਜਿੱਤਾਂ ਦਰਜ ਕੀਤੀਆਂ ਹਨ। ਪੈਰਿਸ ਓਲੰਪਿਕ ਤੋਂ ਪਹਿਲਾਂ ਪਿਛਲੀਆਂ ਦੋ ਓਲੰਪਿਕ ਖੇਡਾਂ ਵਿੱਚ ਕ੍ਰਮਵਾਰ ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤਣ ਵਾਲੀ ਸਿੰਧੂ ਦੀ ਵਾਪਸੀ ਭਾਰਤ ਲਈ ਚੰਗੀ ਖ਼ਬਰ ਹੈ। -ਪੀਟੀਆਈ

Advertisement

Advertisement
Advertisement