For the best experience, open
https://m.punjabitribuneonline.com
on your mobile browser.
Advertisement

ਸਿਮਰਪ੍ਰੀਤ ਕੌਰ ਦੇ ਸਿਰ ਸਜਿਆ ਮਿਸ ਫਰੈਸ਼ਰ ਦਾ ਤਾਜ

06:46 AM Sep 05, 2023 IST
ਸਿਮਰਪ੍ਰੀਤ ਕੌਰ ਦੇ ਸਿਰ ਸਜਿਆ ਮਿਸ ਫਰੈਸ਼ਰ ਦਾ ਤਾਜ
ਰੈਂਪ ਵਾਕ ਮੁਕਾਬਲੇ ਵਿੱਚੋਂ ਜੇਤੂ ਰਹੀਆਂ ਵਿਦਿਆਰਥਣਾਂ ਪ੍ਰਬੰਧਕਾਂ ਨਾਲ।
Advertisement

ਸਤਵਿੰਦਰ ਬਸਰਾ
ਲੁਧਿਆਣਾ, 4 ਸਤੰਬਰ
ਸਰਕਾਰੀ ਕਾਲਜ ਲੜਕੀਆਂ, ਦੇ ਕਾਮਰਸ ਅਤੇ ਮੈਨੇਜਮੈਂਟ ਵਿਭਾਗ ਵੱਲੋਂ ਸਥਾਪਨਾ ਸਮਾਰੋਹ ਅਤੇ ਫਰੈਸ਼ਰਜ਼ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਸੁਮਨ ਲਤਾ ਨੇ ਮੁੱਖ ਮਹਿਮਾਨ ਵਜੋਂ ਜਦਕਿ ਵਿਭਾਗ ਦੇ ਮੁਖੀ ਸਰਿਤਾ ਖੁਰਾਣਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਥਾਪਨਾ ਸਮਾਰੋਹ ਵਿੱਚ ਬਿੰਮੀ ਨੂੰ ਪ੍ਰਧਾਨ, ਝਲਕ ਨੂੰ ਸੀਨੀਅਰ ਵਾਈਸ ਪ੍ਰਧਾਨ, ਸੁਖਪ੍ਰੀਤ ਕੌਰ ਨੂੰ ਜੂਨੀਅਰ ਵਾਈਸ ਪ੍ਰਧਾਨ ਬਣਾਇਆ ਗਿਆ। ਬੀਕਾਮ ਅਤੇ ਬੀਬੀਏ ਦੀਆਂ ਦੂਜੇ, ਚੌਥੇ ਅਤੇ ਛੇਵੇਂ ਸਮੈਸਟਰ ਦੀਆਂ ਯੂਨੀਵਰਸਿਟੀ ਟਾਪ ਕਰਨ ਵਾਲੀਆਂ 17 ਵਿਦਿਆਰਥਣਾਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਸਮੇਤ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਫਰੈਸ਼ਰ ਪਾਰਟੀ ਵਿੱਚ ਪਹਿਲੇ ਸਾਲ ਦੀਆਂ ਵਿਦਿਆਰਥਣਾਂ ਦਾ ਰੈਂਪ ਵਾਕ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ਵਿੱਚੋਂ ਸਿਮਰਪ੍ਰੀਤ ਕੌਰ ਮਿਸ ਫਰੈਸ਼ਰ ਚੁਣੀ ਗਈ। ਇਸ ਤੋਂ ਇਲਾਵਾ ਬਿਮਨਦੀਪ ਕੌਰ ਨੂੰ ਫਸਟ ਰਨਰ ਅੱਪ, ਆਸ਼ਮੀਨ ਕੌਰ ਨੂੰ ਦੂਜੀ ਰਨਰ ਅੱਪ, ਭੂਮੀ ਸੈਣੀ ਨੂੰ ਮਿਲੀਅਨ ਡਾਲਰਸ ਸਮਾਈਲ, ਭੂਮੀ ਅਰੋੜਾ ਨੂੰ ਮਿਸ ਕ੍ਰਾਊਨਿੰਗ ਗਲੋਰੀ, ਇਸ਼ਮੀਤ ਕੌਰ ਨੂੰ ਮਿਸ ਕਾਨਫੀਡੈਂਟ, ਸਤੂਤੀ ਨੂੰ ਮਿਸ ਰਾਵਈਸ਼ਿੰਗ ਦਿਵਾ, ਤਰਨਜੀਤ ਕੌਰ ਨੂੰ ਮਿਸ ਕੈਟਵਾਕ ਦਾ ਖਿਤਾਬ ਦੇ ਕੇ ਸਨਮਾਨਿਤ ਕੀਤਾ ਗਿਆ।

Advertisement

Advertisement
Author Image

Advertisement
Advertisement
×