ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਿਲਵਰ ਓਕਸ ਸਕੂਲ ਵਿੱਚ ‘ਗਰੀਨ ਡੇਅ’ ਮਨਾਇਆ

07:37 AM Jul 30, 2024 IST
ਹਰੇ ਰੰਗ ਦੇ ਪਹਿਰਾਵੇ ’ਚ ਸਜੇ ਬੱਚੇ। -ਫੋਟੋ: ਕਟਾਰੀਆ

ਪੱਤਰ ਪ੍ਰੇਰਕ
ਜੈਤੋ, 29 ਜੁਲਾਈ
ਸਿਲਵਰ ਓਕਸ ਸਕੂਲ ਸੇਵੇਵਾਲਾ ਵਿੱਚ ‘ਗਰੀਨ ਡੇਅ’ ਮਨਾਇਆ ਗਿਆ। ਇਸ ਮੌਕੇ ਹਰੇ ਰੰਗ ਦੀ ਮਹੱਤਤਾ ਅਤੇ ਇਸ ਦੇ ਜੀਵਨ ’ਤੇ ਸਕਾਰਾਤਮਕ ਪ੍ਰਭਾਵਾਂ ਬਾਰੇ ਦੱਸਿਆ ਗਿਆ। ਨਰਸਰੀ ਤੋਂ ਯੂਕੇਜੀ ਕਿੰਡਰਗਾਰਟਨ ਦੇ ਵਿਦਿਆਰਥੀ ਹਰੇ ਰੰਗ ਦੇ ਪਹਿਰਾਵੇ ’ਚ ਸਕੂਲ ਵਿੱਚ ਆਏ। ਇਸੇ ਤਰ੍ਹਾਂ ਜਮਾਤਾਂ ਨੂੰ ਹਰੇ ਰੰਗ ਦੇ ਥੀਮ ਵਿੱਚ ਸੁੰਦਰ ਢੰਗ ਨਾਲ ਸਜਾਇਆ ਗਿਆ। ਕਿੰਡਰਗਾਰਟਨ ਦੇ ਵਿਦਿਆਰਥੀਆਂ ਨੂੰ ਹਰੇ ਫ਼ਲਾਂ, ਸਬਜ਼ੀਆਂ, ਪੱਤਿਆਂ ਅਤੇ ਰੁੱਖਾਂ ਦੀ ਪਛਾਣ ਸਿਖਾਈ ਗਈ। ਬੱਚਿਆਂ ਲਈ ਹਰੇ ਰੰਗ ਨਾਲ ਸਬੰਧਤ ਵੱਖ-ਵੱਖ ਗਤੀਵਿਧੀਆਂ ਅਤੇ ਖੇਡਾਂ ਕਰਵਾਈਆਂ ਗਈਆਂ। ਬੱਚਿਆਂ ਨੇ ਪੱਤਿਆਂ ਨੂੰ ਚਿਪਕਾਉਣ, ਪੀਸ ਮੇਕਿੰਗ ਅਤੇ ਵੱਖ-ਵੱਖ ਰੰਗ ਭਰਨ ਦੀਆਂ ਗਤੀਵਿਧੀਆਂ ਬੜੇ ਹੀ ਆਨੰਦਮਈ ਢੰਗ ਨਾਲ ਕੀਤੀਆਂ। ਪ੍ਰਿੰਸੀਪਲ ਪ੍ਰਿਅੰਕਾ ਮਹਿਤਾ ਨੇ ਹਰੇ ਰੰਗ ਦੀ ਮਹੱਤਤਾ ਨੂੰ ਦੱਸਦਿਆਂ ਕਿਹਾ ਕਿ ਇਹ ਦਿਨ ਵਾਤਾਵਰਨ ਦੀ ਸੰਭਾਲ ਲਈ ਮਨਾਇਆ ਜਾਂਦਾ ਹੈ। ਉਨ੍ਹਾਂ ਹਰੇ ਰੰਗ ਨੂੰ ਉਤਸ਼ਾਹਿਤ ਕਰਦਿਆਂ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਪ੍ਰੇਰਣਾ ਦਿੱਤੀ।

Advertisement

Advertisement
Advertisement