For the best experience, open
https://m.punjabitribuneonline.com
on your mobile browser.
Advertisement

ਸਿੱਧੂ ਨੇ ਗਿਆਨੀ ਟੀ ਸਟਾਲ ’ਤੇ ਚਾਹ ਤੇ ਕਚੌਰੀ ਦਾ ਆਨੰਦ ਮਾਣਿਆ

07:47 AM Nov 25, 2024 IST
ਸਿੱਧੂ ਨੇ ਗਿਆਨੀ ਟੀ ਸਟਾਲ ’ਤੇ ਚਾਹ ਤੇ ਕਚੌਰੀ ਦਾ ਆਨੰਦ ਮਾਣਿਆ
ਗਿਆਨੀ ਟੀ ਸਟਾਲ ’ਤੇ ਚਾਹ ਦਾ ਆਨੰਦ ਮਾਣਦੇ ਹੋਏ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਅਤੇ ਨਵਜੋਤ ਕੌਰ ਸਿੱਧੂ। -ਫੋਟੋ: ਵਿਸ਼ਾਲ ਕੁਮਾਰ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 24 ਨਵੰਬਰ
ਕਾਂਗਰਸੀ ਆਗੂ ਅਤੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਤਨੀ ਡਾਕਟਰ ਨਵਜੋਤ ਕੌਰ ਦੇ ਸਿਹਤਯਾਬ ਹੋਣ ਦਾ ਜਸ਼ਨ ਅੱਜ ਇੱਥੇ ਕੁਈਨਜ਼ ਰੋਡ ਸਥਿਤ ਗਿਆਨੀ ਟੀ ਸਟਾਲ ਵਿੱਚ ਬੈਠ ਕੇ ਲੋਕਾਂ ਨਾਲ ਚਾਹ ਪੀ ਕੇ ਅਤੇ ਕਚੌਰੀਆਂ ਖਾ ਕੇ ਮਨਾਇਆ। ਇਸ ਸਬੰਧੀ ਉਨ੍ਹਾਂ ਦੀ ਵੀਡੀਓ ਸੋਸ਼ਲ ਮੰਚ ’ਤੇ ਵਾਇਰਲ ਹੋ ਰਹੀ ਹੈ। ਇਸ ਵਿੱਚ ਉਹ ਆਪਣੇ ਘਰ ਤੋਂ ਆਪਣੀ ਪਤਨੀ ਨਾਲ ਰਵਾਨਾ ਹੁੰਦੇ ਦਿਖਾਈ ਦੇ ਰਹੇ ਹਨ ਅਤੇ ਗੀਤ ਗਾ ਰਹੇ ਹਨ। ਅਗਲੇ ਦ੍ਰਿਸ਼ ਵਿੱਚ ਉਹ ਗਿਆਨੀ ਟੀ ਸਟਾਲ ’ਤੇ ਬੈਠੇ ਹੋਏ ਹਨ ਅਤੇ ਉਨ੍ਹਾਂ ਨਾਲ ਡਾਕਟਰ ਨਵਜੋਤ ਕੌਰ ਸਿੱਧੂ ਤੇ ਹੋਰ ਸਮਰਥਕ ਵੀ ਬੈਠੇ ਹੋਏ ਹਨ। ਉਹ ਉੱਥੇ ਹਾਜ਼ਰ ਲੋਕਾਂ ਨੂੰ ਦੱਸ ਰਹੇ ਹਨ ਕਿ ਉਨ੍ਹਾਂ ਦੀ ਪਤਨੀ ਸਿਹਤਯਾਬ ਹੋ ਗਈ ਹੈ ਅਤੇ ਉਸ ਦੀ ਸਿਹਤਯਾਬੀ ਦਾ ਇਹ ਜਸ਼ਨ ਅੱਜ ਗਿਆਨੀ ਟੀ ਸਟਾਲ ’ਤੇ ਮਨਾਇਆ ਜਾ ਰਿਹਾ ਹੈ। ਉਹ ਕਹਿੰਦੇ ਹਨ ਕਿ ਲਗਪਗ ਚਾਰ ਮਹੀਨੇ ਬਾਅਦ ਉਹ ਚਾਹ ਪੀ ਰਹੇ ਹਨ ਅਤੇ ਕਚੌਰੀ ਵੀ ਖਾ ਰਹੇ ਹਨ। ਇਸ ਦੌਰਾਨ ਉਹ ਕੋਲੋਂ ਲੰਘ ਰਹੇ ਲੋਕਾਂ ਨੂੰ ਵੀ ਆਉਣ ਅਤੇ ਚਾਹ ਪੀਣ ਤੇ ਕਚੌਰੀ ਖਾਣ ਦਾ ਸੱਦਾ ਦਿੰਦੇ ਹਨ। ਇਸ ਦੌਰਾਨ ਇੱਕ ਬਜ਼ੁਰਗ ਤਾਂ ਉੱਥੇ ਆ ਕੇ ਸਿੱਧੂ ਜੋੜੇ ਨੂੰ ਅਸੀਸ ਵੀ ਦਿੱਤੀ।

Advertisement

Advertisement
Advertisement
Author Image

Advertisement