ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਿਧਾਰਥ ਮਲਹੋਤਰਾ ਤੇ ਸ਼ਿਲਪਾ ਸ਼ੈਟੀ ਦੀ ‘ਇੰਡੀਅਨ ਪੁਲੀਸ ਫੋਰਸ’ 19 ਜਨਵਰੀ ਨੂੰ ਹੋਵੇਗੀ ਰਿਲੀਜ਼

07:07 AM Oct 22, 2023 IST

ਮੁੰਬਈ: ਅਦਾਕਾਰ ਸਿਧਾਰਥ ਮਲਹੋਤਰਾ, ਸ਼ਿਲਪਾ ਸ਼ੈਟੀ ਕੁੰਦਰਾ ਅਤੇ ਵਿਵੇਕ ਓਬਰਾਏ ਦੀ ਐਕਸ਼ਨ ਨਾਲ ਭਰਪੂਰ ਲੜੀ ‘ਇੰਡੀਅਨ ਪੁਲੀਸ ਫੋਰਸ’ 19 ਜਨਵਰੀ 2024 ਨੂੰ ਰਿਲੀਜ਼ ਹੋਵੇਗੀ। ਇਹ ਜਾਣਕਾਰੀ ਅੱਜ ਲੜੀ ਦੇ ਨਿਰਮਾਤਾਵਾਂ ਨੇ ਸਾਂਝੀ ਕੀਤੀ ਹੈ। ਲੜੀ ਦੇ ਨਿਰਮਾਤਾ ਰੋਹਿਤ ਸ਼ੈਟੀ ਅਤੇ ਨਿਰਦੇਸ਼ਕ ਰੋਹਿਤ ਤੇ ਸੁਸ਼ਵੰਤ ਪ੍ਰਕਾਸ਼ ਵੱਲੋਂ ਸ਼ਹੀਦ ਪੁਲੀਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਪੁਲੀਸ ਯਾਦਗਾਰੀ ਦਿਵਸ ਮੌਕੇ ਇਸ ਲੜੀ ਦੇ ਪ੍ਰੀਮੀਅਰ ਦੀ ਤਰੀਕ ਦਾ ਐਲਾਨ ਕੀਤਾ ਗਿਆ। ਇਸ ਲੜੀ ਦੇ ਸੱਤ ਭਾਗ ਹਨ। ਰੋਹਿਤ ਸ਼ੈਟੀ ਇਸ ਲੜੀ ਨਾਲ ਡਿਜੀਟਲ ਪਲੈਟਫਾਰਮ ’ਤੇ ਆਪਣੀ ਸ਼ੁਰੂਆਤ ਕਰਨ ਜਾ ਰਿਹਾ ਹੈ। ਇਸ ਲੜੀ ਵਿੱਚ ਸਿਧਾਰਥ ਇੱਕ ਪੁਲੀਸ ਅਧਿਕਾਰੀ ਦੀ ਭੂਮਿਕਾ ਵਿੱਚ ਨਜ਼ਰ ਆਵੇਗਾ। ਉਸ ਦੇ ਨਾਲ ਸ਼ਵੇਤਾ ਤਿਵਾਰੀ, ਨਿਕਿਤਨ ਧੀਰ, ਰਿਤੂਰਾਜ ਸਿੰਘ, ਮੁਕੇਸ਼ ਰਿਸ਼ੀ ਤੇ ਲਲਿਤ ਪਰਿਮੂ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਰੋਹਿਤ ਨੇ ਕਿਹਾ, ‘‘ਇਹ ਲੜੀ ਮੈਂ ਅਤੇ ਰੋਹਿਤ ਸ਼ੈੱਟੀ ਪਿਕਚਰਜ਼ ਦੀ ਮੇਰੀ ਟੀਮ ਨੇ ਸਾਲਾਂ ਦੀ ਸਖ਼ਤ ਮਿਹਨਤ ਅਤੇ ਵਚਨਬੱਧਤਾ ਨਾਲ ਬਣਾਈ ਹੈ।’’ ਫਿਲਮ ਨਿਰਮਾਤਾ ਨੇ ਕਿਹਾ, ‘‘ਮੈਨੂੰ ਮੇਰੇ ਅਦਾਕਾਰਾਂ ਅਤੇ ਸਾਥੀਆਂ ’ਤੇ ਬਹੁਤ ਮਾਣ ਹੈ, ਜਨਿ੍ਹਾਂ ਨੇ ਮਿਲ ਕੇ ਪੂਰੀ ਲਗਨ ਨਾਲ ਇਸ ਲੜੀ ਨੂੰ ਬਣਾਉਣ ਵਾਸਤੇ ਕੰਮ ਕੀਤਾ, ਜੋ ਕਿ ਸਾਡੇ ਪੁਲੀਸ ਅਧਿਕਾਰੀਆਂ ਦੀ ਬਹਾਦਰੀ, ਕੁਰਬਾਨੀ ਅਤੇ ਸਾਹਸ ਨੂੰ ਸਮਰਪਿਤ ਹੈ।’’ -ਆਈਏਐੱਨਐੱਸ

Advertisement

Advertisement