ਲੋਕਾਯੁਕਤ ਪੁਲੀਸ ਵੱਲੋਂ ਸਿੱਧਾਰਮੱਈਆ ਤਲਬ
07:34 AM Nov 05, 2024 IST
Advertisement
Advertisement
ਮੈਸੂਰੂ: ਲੋਕਾਯੁਕਤ ਪੁਲੀਸ ਨੇ ਮੈਸੂਰੂ ਸ਼ਹਿਰੀ ਵਿਕਾਸ ਅਥਾਰਿਟੀ (ਐੱਮਯੂਡੀਏ) ਮਾਮਲੇ ’ਚ ਪੁੱਛ ਪੜਤਾਲ ਲਈ ਛੇ ਨਵੰਬਰ ਨੂੰ ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮੱਈਆ ਨੂੰ ਤਲਬ ਕੀਤਾ ਹੈ। ਲੋਕਾਯੁਕਤ ਪੁਲੀਸ ਨੇ 25 ਅਕਤੂਬਰ ਨੂੰ ਮੁੱਖ ਮੰਤਰੀ ਦੀ ਪਤਨੀ ਪਾਰਵਤੀ ਤੋਂ ਪੁੱਛ ਪੜਤਾਲ ਕੀਤੀ ਸੀ ਜੋ ਇਸ ਮਾਮਲੇ ’ਚ ਮੁਲਜ਼ਮ ਹੈ। ਲੋਕਾਯੁਕਤ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ, ‘ਅਸੀਂ ਉਨ੍ਹਾਂ (ਸਿੱਧਾਰਮੱਈਆ) ਨੂੰ 6 ਨਵੰਬਰ ਨੂੰ ਪੇਸ਼ ਹੋਣ ਲਈ ਕਿਹਾ ਹੈ।’ ਸਿੱਧਾਰਮੱਈਆ ਮੂਡਾ ਵੱਲੋਂ ਉਨ੍ਹਾਂ ਦੀ ਪਤਨੀ ਪਾਰਵਤੀ ਨੂੰ 14 ਪਲਾਟ ਅਲਾਟ ਕੀਤੇ ਜਾਣ ’ਚ ਬੇਨਿਯਮੀਆਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। -ਪੀਟੀਆਈ
Advertisement
Advertisement