ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਿਹਤ ਨਾਸਾਜ਼ ਹੋਣ ਦੇ ਬਾਵਜੂਦ ਸ਼ਰਧਾ ਕਪੂਰ ਲਖਨਊ ਸਮਾਗਮ ਵਿੱਚ ਪੁੱਜੀ

09:01 AM Jul 01, 2024 IST

ਮੁੰਬਈ: ਆਗਾਮੀ ਕਾਮੇਡੀ ਫਿਲਮ ‘ਸਤ੍ਰੀ 2’ ਦੀ ਸ਼ੂਟਿੰਗ ਵਿੱਚ ਰੁੱਝੀ ਸ਼ਰਧਾ ਕਪੂਰ ਦੀ ਸਿਹਤ ਥੋੜ੍ਹੀ ਨਾਸਾਜ਼ ਹੈ। ਅਦਾਕਾਰਾ ਨੇ ਐਤਵਾਰ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਲਖਨਊ ਫਲਾਈਟ ਦੀ ਇਕ ਤਸਵੀਰ ਸਾਂਝੀ ਕੀਤੀ। ਤਸਵੀਰ ’ਚ ਸ਼ਰਧਾ ਨੂੰ ਸੰਤਰੀ ਰੰਗ ਦਾ ਟੌਪ ਅਤੇ ਫਿਰੋਜ਼ੀ ਜੈਕੇਟ ਪਹਿਨਿਆਂ ਦੇਖਿਆ ਜਾ ਸਕਦਾ ਹੈ। ਅਦਾਕਾਰਾ ਨੇ ਮਹਾਮਾਰੀ ਤੋਂ ਬਾਅਦ ਵੀ ਸਿਹਤ ਸੁਰੱਖਿਆ ਦੇ ਨੇਮਾਂ ਤਹਿਤ ਇੱਕ ਸਰਜੀਕਲ ਫੇਸ ਮਾਸਕ ਵੀ ਪਹਿਨਿਆ ਹੋਇਆ ਹੈ। ਸ਼ਰਧਾ ਨੇ ਤਸਵੀਰ ’ਤੇ ਲਿਖਿਆ: ‘ਤਬੀਅਤ ਡਾਊਨ ਪਰ ਲਖਨਊ ਆਨਾ ਹੈ, ਤੋ ਆਨਾ ਹੈ।’ ਜ਼ਿਕਰਯੋਗ ਹੈ ਕਿ ਅਦਾਕਾਰਾ ਇੱਕ ਬ੍ਰਾਂਡ ਇਵੈਂਟ ਲਈ ਲਖਨਊ ਗਈ ਸੀ। ਇਸ ਤੋਂ ਪਹਿਲਾਂ ਸ਼ਰਧਾ ਨੇ ਪਹਾੜਾਂ ’ਤੇ ਛੁੱਟੀਆਂ ਬਿਤਾਈਆਂ ਅਤੇ ਯਾਤਰਾ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ ਸਨ। ਅਦਾਕਾਰਾ ਨੇ ਹਾਲ ਹੀ ਵਿੱਚ ਲੇਖਕ ਰਾਹੁਲ ਮੋਦੀ ਨਾਲ ਆਪਣੇ ਰਿਸ਼ਤੇ ਦੀ ਪੁਸ਼ਟੀ ਵੀ ਕੀਤੀ ਹੈ। ਸ਼ਰਧਾ ਆਖਰੀ ਵਾਰ ਰਣਬੀਰ ਕਪੂਰ ਨਾਲ ‘ਤੂੰ ਝੂਠੀ ਮੈਂ ਮੱਕਾਰ’ ਫਿਲਮ ਵਿੱਚ ਨਜ਼ਰ ਆਈ ਸੀ। ਹੁਣ ਉਹ ਆਪਣੀ ਆਉਣ ਵਾਲੀ ਹੌਰਰ-ਕਾਮੇਡੀ ਫਿਲਮ ‘ਸਤ੍ਰੀ 2’ ਵਿੱਚ ਇੱਕ ਰਹੱਸਮਈ ਔਰਤ ਦੀ ਭੂਮਿਕਾ ਵਿੱਚ ਨਜ਼ਰ ਆਏਗੀ। ਇਹ ਫਿਲਮ 2018 ਦੀ ਹਿੱਟ ‘ਸਤ੍ਰੀ’ ਦਾ ਸੀਕੁਅਲ ਹੈ, ਜਿਸ ਵਿੱਚ ਰਾਜਕੁਮਾਰ ਰਾਓ, ਅਪਾਰਸ਼ਕਤੀ ਖੁਰਾਨਾ ਅਤੇ ਅਭਿਸ਼ੇਕ ਬੈਨਰਜੀ ਨੇ ਅਦਾਕਾਰੀ ਦੇ ਜੌਹਰ ਦਿਖਾਏ ਸਨ। -ਆਈਏਐੱਨਐੱਸ

Advertisement

Advertisement
Advertisement