ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕ੍ਰਿਕਟਰ ਹਨੁਮਾ ਵਿਹਾਰੀ ਨੂੰ ‘ਕਾਰਨ ਦੱਸੋ’ ਨੋਟਿਸ

07:42 AM Mar 29, 2024 IST

ਬੰਗਲੂਰੂ, 28 ਮਾਰਚ
ਆਂਧਰਾ ਕ੍ਰਿਕਟ ਐਸੋਸੀਏਸ਼ਨ (ਏਸੀਏ) ਨੇ ਹਨੁਮਾ ਵਿਹਾਰੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਉਸ ਨੇ ਲਗਪਗ ਮਹੀਨਾ ਪਹਿਲਾਂ ਏਸੀਏ ’ਤੇ ਵਿਵਾਦਤ ਢੰਗ ਨਾਲ ਕਪਤਾਨੀ ਤੋਂ ਹਟਾਉਣ ਦਾ ਦੋਸ਼ ਲਾਇਆ ਸੀ ਅਤੇ ਸੂਬੇ ਲਈ ਮੁੜ ਨਾ ਖੇਡਣ ਦੀ ਗੱਲ ਆਖੀ ਸੀ। ਕੁੱਝ ਦਿਨ ਪਹਿਲਾਂ ਏਸੀਏ ਦੀ ਸਿਖਰਲੀ ਕੌਂਸਲ ਦੀ ਮੀਟਿੰਗ ਮਗਰੋਂ ਨੋਟਿਸ ਜਾਰੀ ਕੀਤਾ ਗਿਆ ਸੀ। ਵਿਹਾਰੀ ਨੇ ਇਸ ਨੋਟਿਸ ਦਾ ਜਵਾਬ ਨਹੀਂ ਦਿੱਤਾ। ਆਂਧਰਾ ਕ੍ਰਿਕਟ ਐਸੋਸੀਏਸ਼ਨ ਦੇ ਅਧਿਕਾਰੀ ਨੇ ਦੱਸਿਆ, ‘‘ਅਸੀਂ ਕੁੱਝ ਦਿਨ ਪਹਿਲਾਂ ਉਸ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ ਜਵਾਬ ਦੀ ਉਡੀਕ ਹੈ।’’ ਉਨ੍ਹਾਂ ਕਿਹਾ, ‘‘ਅਸੀਂ ਸਿਰਫ਼ ਇਹੀ ਜਾਣਨਾ ਚਾਹੁੰਦੇ ਹਾਂ ਕਿ ਉਸ ਨੇ ਅਜਿਹੀ ਪ੍ਰਤੀਕਿਰਿਆ ਕਿਉਂ ਦਿੱਤੀ ਸੀ। ਉਸ ਨੇ ਸਾਡੇ ਨਾਲ ਸੰਪਰਕ ਨਹੀਂ ਕੀਤਾ। ਇਹੀ ਮੌਕਾ ਹੈ ਕਿ ਉਹ ਆਪਣੀਆਂ ਸ਼ਿਕਾਇਤਾ ਸਾਡੇ ਕੋਲ ਰੱਖੇ। ਅਸੀਂ ਸੂਬਾ ਕ੍ਰਿਕਟ ਦੇ ਵਿਕਾਸ ਵਿੱਚ ਉਸ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹਾਂ।’’ ਰਣਜੀ ਟਰਾਫੀ ਕੁਆਰਟਰ ਫਾਈਨਲ ਵਿੱਚ ਮੱਧ ਪ੍ਰਦੇਸ਼ ਖ਼ਿਲਾਫ਼ ਆਂਧਰਾ ਪ੍ਰਦੇਸ਼ ਦੀ ਹਾਰ ਮਗਰੋਂ ਵਿਹਾਰੀ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਸੀ ਕਿ ਬੰਗਾਲ ਖ਼ਿਲਾਫ਼ ਪਹਿਲੇ ਮੈਚ ਮਗਰੋਂ ਉਸ ਤੋਂ ਕਪਤਾਨੀ ਖੋਹ ਲਈ ਗਈ। ਹਾਲਾਂਕਿ, ਉਦੋਂ ਵਿਹਾਰੀ ਨੇ ਕਿਹਾ ਕਿ ਸੀ ਕਿ ਨਿੱਜੀ ਕਾਰਨਾਂ ਕਰਕੇ ਉਸ ਨੇ ਇਹ ਫ਼ੈਸਲਾ ਲਿਆ ਹੈ। ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਪੋਸਟ ਵਿੱਚ ਵਿਹਾਰੀ ਨੇ ਕਿਹਾ ਸੀ ਕਿ ਏਸੀਏ ਨੇ ਇੱਕ ਸਥਾਨਕ ਨੇਤਾ ਦੇ ਦਬਾਅ ਵਿੱਚ ਅਜਿਹਾ ਕੀਤਾ ਜਿਸ ਦੇ ਲੜਕੇ ਨੇ ਸ਼ਿਕਾਇਤ ਕੀਤੀ ਸੀ ਕਿ ਕਪਤਾਨ ਨੇ ਉਸ ਨੂੰ ਫਟਕਾਰ ਲਗਾਈ ਹੈ। ਉਹ ਮੈਚ ਦੌਰਾਨ 17ਵਾਂ ਖਿਡਾਰੀ ਸੀ। -ਪੀਟੀਆਈ

Advertisement

Advertisement
Advertisement