For the best experience, open
https://m.punjabitribuneonline.com
on your mobile browser.
Advertisement

ਛੋਟਾ ਪਰਦਾ

05:58 AM Nov 18, 2023 IST
ਛੋਟਾ ਪਰਦਾ
Advertisement

ਧਰਮਪਾਲ

Advertisement

ਅਮਨਦੀਪ ਸਿੱਧੂ ਦੀ ਇੱਛਾ

ਸਟਾਰ ਭਾਰਤ ’ਤੇ ਪ੍ਰਸਾਰਿਤ ਹੋਣ ਵਾਲੇ ਦਰਸ਼ਕਾਂ ਦੇ ਪਸੰਦੀਦਾ ਸ਼ੋਅ ‘ਸੌਭਾਗਯਵਤੀ ਭਵ: ਨਿਯਮ ਔਰ ਸ਼ਰਤੇਂ ਲਾਗੂ’ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ, ਜਿਸ ’ਚ ਮੁੱਖ ਭੂਮਿਕਾ ਨਿਭਾ ਰਹੀ ਅਦਾਕਾਰਾ ਅਮਨਦੀਪ ਸਿੱਧੂ ਵੀ ਆਪਣੇ ਕਿਰਦਾਰ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਿੱਚ ਸਫਲ ਰਹੀ ਹੈ। ਇਸ ਦੌਰਾਨ ਅਮਨਦੀਪ ਨਾਲ ਹੋਈ ਵਿਸ਼ੇਸ਼ ਗੱਲਬਾਤ ਵਿੱਚ ਉਸ ਨੇ ਭਵਿੱਖ ਵਿੱਚ ਇੱਕ ਪੀਰੀਅਡ ਡਰਾਮਾ ਫਿਲਮ ਵਿੱਚ ਕੰਮ ਕਰਨ ਦੀ ਇੱਛਾ ਪ੍ਰਗਟਾਈ।
ਉਸ ਨੇ ਕਿਹਾ, ‘‘ਮੈਂ ਕਈ ਵੱਖ-ਵੱਖ ਸ਼ੈਲੀਆਂ ਵਿੱਚ ਕੰਮ ਕੀਤਾ ਹੈ ਜਿਸ ਵਿੱਚ ਮਿਥਿਹਾਸਕ, ਨਕਾਰਾਤਮਕ ਅਤੇ ਹੋਰ ਕਈ ਕਿਰਦਾਰ ਸ਼ਾਮਲ ਹਨ ਅਤੇ ਹੁਣ ਮੈਂ ‘ਸੌਭਾਗਯਵਤੀ ਭਵ’ ਵਿੱਚ ਮੁੱਖ ਭੂਮਿਕਾ ਨਿਭਾ ਰਹੀ ਹਾਂ, ਪਰ ਮੈਂ ਹਮੇਸ਼ਾਂ ਇੱਕ ਪੀਰੀਅਡ ਫਿਲਮ ਵਿੱਚ ਕੰਮ ਕਰਨ ਦਾ ਸੁਪਨਾ ਦੇਖਿਆ ਹੈ। ਮੈਂ ਸੱਚਮੁੱਚ ਇਸ ਦਾ ਅਨੁਭਵ ਪ੍ਰਾਪਤ ਕਰਨਾ ਚਾਹੁੰਦੀ ਹਾਂ। ਮੈਂ ਇਹ ਦਿਖਾਉਣਾ ਚਾਹੁੰਦੀ ਹਾਂ ਕਿ ਅਤੀਤ ਵਿੱਚ ਔਰਤਾਂ ਕਿੰਨੀਆਂ ਮਜ਼ਬੂਤ ਅਤੇ ਸਖ਼ਤ ਸਨ ਅਤੇ ਉਨ੍ਹਾਂ ਦੀਆਂ ਖ਼ਾਸ ਕਹਾਣੀਆਂ ਨੂੰ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੀ ਹਾਂ।’’
ਉਹ ਅੱਗੇ ਕਹਿੰਦੀ ਹੈ, ‘‘ਜਿਵੇਂ-ਜਿਵੇਂ ਮੇਰਾ ਕਰੀਅਰ ਅੱਗੇ ਵਧਦਾ ਹੈ, ਮੇਰਾ ਸੁਪਨਾ ਸਿਰਫ਼ ਸ਼ੋਅਜ਼ ਵਿੱਚ ਹੀ ਨਹੀਂ ਬਲਕਿ ਔਨਲਾਈਨ ਸਟ੍ਰੀਮਿੰਗ ਪਲੈਟਫਾਰਮਾਂ ਅਤੇ ਹੋਰਾਂ ’ਤੇ ਵੀ ਕੰਮ ਕਰਨਾ ਹੈ। ਅਜਿਹਾ ਕਰਨ ਲਈ, ਮੈਨੂੰ ਸੱਚਮੁੱਚ ਚੰਗੀਆਂ ਸਕ੍ਰਿਪਟਾਂ ਅਤੇ ਕਹਾਣੀਆਂ ਦੀ ਲੋੜ ਹੈ ਜੋ ਮੇਰੀ ਕਲਾਤਮਕ ਸ਼ੈਲੀ ਨਾਲ ਮੇਲ ਖਾਂਦੀਆਂ ਹੋਣ। ਅਤੀਤ ’ਤੇ ਆਧਾਰਿਤ ਫਿਲਮਾਂ ਬਣਾਉਣ ਦਾ ਵਿਚਾਰ ਹੋਵੇ। ਇਸ ਸੁਪਨੇ ਨੂੰ ਪ੍ਰਗਟ ਕਰਕੇ, ਮੈਂ ਇਸ ਨੂੰ ਹਕੀਕਤ ਵਿੱਚ ਬਦਲਣ ਦੀ ਉਮੀਦ ਕਰਦੀ ਹਾਂ।’’

ਤਿਆਗੀਆਂ ਗਈਆਂ ਬੱਚੀਆਂ ਦੀ ਕਹਾਣੀ ‘ਡੋਰੀ’

ਸਮਾਜ ਨਾਲ ਸਬੰਧਿਤ ਮੁੱਦਿਆਂ ਨੂੰ ਸੰਬੋਧਿਤ ਕਰਨ ਅਤੇ ਵਿਲੱਖਣ ਸਮੱਗਰੀ ਨੂੰ ਪੇਸ਼ ਕਰਨ ਦੀ ਆਪਣੀ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ, ਕਲਰਜ਼ ਨੇ ‘ਡੋਰੀ’ ਦੀ ਕਹਾਣੀ ਰਾਹੀਂ ਇੱਕ ਹੋਰ ਮਹੱਤਵਪੂਰਨ ਮੁੱਦੇ-ਕੁੜੀਆਂ ਨੂੰ ਤਿਆਗਣ ਨੂੰ ਉਜਾਗਰ ਕੀਤਾ ਹੈ। ‘ਡੋਰੀ’ ਦੇ ਮੂਲ ਵਿੱਚ ਉਸ ਸੰਘਰਸ਼ ਦਾ ਅਟੁੱਟ ਚਿੱਤਰਣ ਹੈ ਜੋ ਉਸ ਦੇ ਜੀਵਨ ਵਿੱਚ ਇੱਕ ਲੜਕੀ ਦੇ ਜਨਮ ਅਤੇ ਉਸ ਦੇ ਸਮਾਜਿਕ ਅਧਿਕਾਰਾਂ ਦੀ ਲੜਾਈ ਨਾਲ ਆਉਂਦਾ ਹੈ। ਕੈਲਾਸ਼ੀ ਦੇਵੀ ਠਾਕੁਰ ਵਜੋਂ ਸੁਧਾ ਚੰਦਰਨ, ਗੰਗਾ ਪ੍ਰਸਾਦ ਵਜੋਂ ਅਮਰ ਉਪਾਧਿਆਏ ਅਤੇ ਡੋਰੀ ਵਜੋਂ ਮਾਹੀ ਭਾਨੁਸ਼ਾਲੀ ਅਤੇ ਜੈ ਅਤੇ ਕਿੰਨਰੀ ਮਹਿਤਾ ਦੇ ਜੈ ਮਹਿਤਾ ਪ੍ਰੋਡਕਸ਼ਨ ਦੁਆਰਾ ਨਿਰਮਿਤ ‘ਡੋਰੀ’ ਦਾ ਪ੍ਰੀਮੀਅਰ ਹਾਲ ਹੀ ਵਿੱਚ ਹੋਇਆ।


ਵਾਰਾਣਸੀ ਦੇ ਪਿਛੋਕੜ ’ਤੇ ਆਧਾਰਿਤ ਇਸ ਸ਼ੋਅ ਵਿੱਚ ਲੜਕੀਆਂ ਨੂੰ ਤਿਆਗਣ ਦੀ ਸਮਾਜਿਕ ਸਮੱਸਿਆ ਨੂੰ ਉਜਾਗਰ ਕੀਤਾ ਗਿਆ ਹੈ। ‘ਡੋਰੀ’ ਇੱਕ ਛੇ ਸਾਲ ਦੀ ਧੀ ਦੀ ਕਹਾਣੀ ਹੈ, ਜੋ ਆਪਣੇ ਪਾਲਕ ਪਿਤਾ ਗੰਗਾ ਪ੍ਰਸਾਦ ਨਾਲ ਰਹਿੰਦੀ ਹੈ ਅਤੇ ਜਨਮ ਤੋਂ ਬਾਅਦ ਖ਼ੁਦ ਨੂੰ ਛੱਡ ਦੇਣ ’ਤੇ ਸਵਾਲ ਉਠਾਉਂਦੀ ਹੈ। ਮਾਪਿਆਂ ਵੱਲੋਂ ਤਿਆਗਣ ਤੋਂ ਬਾਅਦ ਗੰਗਾ ਪ੍ਰਸਾਦ ਉਸ ਨੂੰ ਚੁੱਕ ਲੈਂਦਾ ਹੈ। ਜਿੱਥੇ ਗੰਗਾ ਪ੍ਰਸਾਦ ਆਪਣੇ ਕੋਲ ਇੱਕ ਧੀ ਹੋਣ ਲਈ ਖ਼ੁਦ ਨੂੰ ਖੁਸ਼ਕਿਸਮਤ ਸਮਝਦਾ ਹੈ, ਕੈਲਾਸ਼ੀ ਦੇਵੀ ਠਾਕੁਰ, ਵਾਰਾਣਸੀ ਦੇ ਹੈਂਡਲੂਮ ਸਾਮਰਾਜ ਦੀ ਮਾਲਕਣ, ਧੀਆਂ ਨੂੰ ਅਯੋਗ ਮੰਨਦੀ ਹੈ। ਵਿਤਕਰੇ ਭਰੀ ਇਸ ਦੁਨੀਆ ਵਿੱਚ ਕੀ ਡੋਰੀ ਪਿੱਤਰਸੱਤਾ ਦੇ ਸੰਗਲ ਤੋੜ ਸਕੇਗੀ?
ਅਮਰ ਉਪਾਧਿਆਏ, ਜੋ ਗੰਗਾ ਪ੍ਰਸਾਦ ਦੀ ਭੂਮਿਕਾ ਨਿਭਾ ਰਿਹਾ ਹੈ, ਕਹਿੰਦਾ ਹੈ, “ਇੱਕ ਅਜਿਹੇ ਸ਼ੋਅ ਦਾ ਹਿੱਸਾ ਬਣਨਾ ਬਹੁਤ ਵਧੀਆ ਮਹਿਸੂਸ ਹੁੰਦਾ ਹੈ ਜਿਸਦਾ ਉਦੇਸ਼ ਸਿਰਫ਼ ਦਰਸ਼ਕਾਂ ਦਾ ਮਨੋਰੰਜਨ ਕਰਨਾ ਹੀ ਨਹੀਂ ਹੈ। ਇਹ ਸ਼ੋਅ ਜਨਮ ਸਮੇਂ ਬੱਚੀਆਂ ਨੂੰ ਤਿਆਗਣ ਦੀ ਤੰਗ ਮਾਨਸਿਕਤਾ ’ਤੇ ਕੇਂਦਰਿਤ ਹੈ। ਮੈਂ ‘ਡੋਰੀ’ ਵਿੱਚ ਇੱਕ ਸਮਰਪਿਤ ਪਿਤਾ ਗੰਗਾ ਪ੍ਰਸਾਦ ਦਾ ਕਿਰਦਾਰ ਨਿਭਾਉਣ ਲਈ ਬੇਹੱਦ ਉਤਸ਼ਾਹਿਤ ਹਾਂ, ਜੋ ਕਿਸੇ ਵੀ ਮਾਤਾ-ਪਿਤਾ ਵਾਂਗ ਆਪਣੀ ਧੀ ਲਈ ਵਧੀਆ ਜ਼ਿੰਦਗੀ ਚਾਹੁੰਦਾ ਹੈ। ਅਜਿਹੇ ਸ਼ੋਅ ਲਈ ਕਲਰਜ਼ ਨਾਲ ਦੁਬਾਰਾ ਜੁੜਨਾ ਮਾਣ ਵਾਲੀ ਗੱਲ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਡੋਰੀ ਜਨਤਕ ਖੇਤਰ ਵਿੱਚ ਅਜਿਹੇ ਮਹੱਤਵਪੂਰਨ ਵਿਸ਼ਿਆਂ ’ਤੇ ਗੱਲਬਾਤ ਨੂੰ ਉਤਸ਼ਾਹਿਤ ਕਰੇਗੀ।
ਕੈਲਾਸ਼ੀ ਦੇਵੀ ਠਾਕੁਰ ਦੀ ਭੂਮਿਕਾ ਨਿਭਾਉਣ ’ਤੇ ਅਨੁਭਵੀ ਅਭਿਨੇਤਰੀ ਸੁਧਾ ਚੰਦਰਨ ਕਹਿੰਦੀ ਹੈ, ‘‘ਮੈਂ ‘ਡੋਰੀ’ ਵਰਗਾ ਸ਼ੋਅ ਲਿਆਉਣ ਲਈ ਕਲਰਜ਼ ਦੀ ਪ੍ਰਸ਼ੰਸਾ ਕਰਦੀ ਹਾਂ ਜੋ ਕੁਝ ਪ੍ਰਚੱਲਿਤ ਸਮਾਜਿਕ ਬੁਰਾਈਆਂ ’ਤੇ ਰੌਸ਼ਨੀ ਪਾਉਂਦਾ ਹੈ, ਜਿਵੇਂ ਕਿ ਕੁੜੀਆਂ ਨੂੰ ਤਿਆਗਣਾ, ਜੋ ਸਾਡੇ ਸਮਾਜ ਵਿੱਚ ਵੀ ਪ੍ਰਚੱਲਿਤ ਹੈ। ਇਸ ਨੂੰ ਦੇਸ਼ ਦੇ ਕਈ ਹਿੱਸਿਆਂ ਵਿੱਚ ਅੱਜ ਵੀ ਦੇਖਿਆ ਗਿਆ ਹੈ। ਇੱਕ ਮਰਦ ਵਾਰਸ ਵਿੱਚ ਵਿਸ਼ਵਾਸ ਰੱਖਦੇ ਹੋਏ, ਕੈਲਾਸ਼ੀ ਦੇਵੀ ਆਪਣੇ ਪਰਿਵਾਰ ਵਿੱਚ ਪੁਰਾਣੀਆਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਦੀ ਹੈ ਅਤੇ ਆਪਣਾ ਹੈਂਡਲੂਮ ਸਾਮਰਾਜ ਚਲਾਉਂਦੀ ਹੈ। ਚੈਨਲ ’ਤੇ ਕਈ ਸ਼ੋਅ’ਜ਼ ਦਾ ਹਿੱਸਾ ਬਣਨ ਤੋਂ ਬਾਅਦ, ਮੈਂ ਉਨ੍ਹਾਂ ਨਾਲ ਦੁਬਾਰਾ ਕੰਮ ਕਰਕੇ ਖੁਸ਼ ਹਾਂ। ਪਿਛਲੇ ਸਾਲਾਂ ਦੌਰਾਨ ਦਰਸ਼ਕਾਂ ਨੇ ਮੇਰੀਆਂ ਪਿਛਲੀਆਂ ਭੂਮਿਕਾਵਾਂ ਨੂੰ ਬਹੁਤ ਪਿਆਰ ਦਿੱਤਾ ਹੈ। ਮੈਨੂੰ ਉਮੀਦ ਹੈ ਕਿ ਇਸ ਸ਼ੋਅ ਨੂੰ ਵੀ ਅਜਿਹਾ ਹੀ ਪਿਆਰ ਅਤੇ ਪ੍ਰਸ਼ੰਸਾ ਮਿਲੇਗੀ।’’

ਵਿਵੇਕ ਦੀ ਸ਼ਾਨਦਾਰ ਪੇਸ਼ਕਾਰੀ

ਪਿਛਲੇ ਹਫ਼ਤੇ ਸੋਨੀ ਐਂਟਰਟੇਨਮੈਂਟ ਟੈਲੀਵਜਿ਼ਨ ’ਤੇ ਸ਼ਾਨਦਾਰ ਸ਼ਾਨਦਾਰ ਪ੍ਰੀਮੀਅਰ ਤੋਂ ਬਾਅਦ ਇਸ ਹਫ਼ਤੇ ਦੇ ਅੰਤ ਵਿੱਚ ‘ਝਲਕ ਦਿਖਲਾ ਜਾ’ ਦੀਆਂ ਮਸ਼ਹੂਰ ਹਸਤੀਆਂ ਪਹਿਲੀ ਵਾਰ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਨਗੀਆਂ। ਉਹ ਪਹਿਲੀ ਬਾਰ ਵਿਸ਼ੇਸ਼ ਥੀਮ ਵਾਲੇ ਐਪੀਸੋਡ ਨਾਲ ਡਾਂਸ ਦੀ ਅਣਜਾਣ ਦੁਨੀਆ ਵਿੱਚ ਕਦਮ ਰੱਖਣਗੀਆਂ, ਜਿਸ ਵਿੱਚ ਉਹ ਜੱਜਾਂ ਦੀ ਤਿੱਕੜੀ ਫਰਾਹ ਖਾਨ, ਅਰਸ਼ਦ ਵਾਰਸੀ ਅਤੇ ਮਲਾਇਕਾ ਅਰੋੜਾ ਦਾ ਸਾਹਮਣਾ ਕਰਨਗੇੇ।
ਇਸ ਦੀਆਂ ਖ਼ਾਸ ਪੇਸ਼ਕਾਰੀਆਂ ਦੇ ਵਿਚਕਾਰ ਵਿਵੇਕ ਦਹੀਆ ਦੀ ਪ੍ਰਤਿਭਾਸ਼ਾਲੀ ਕੋਰੀਓਗ੍ਰਾਫਰ ਲਿਪਸਾ ਅਚਾਰੀਆ ਨਾਲ ਪ੍ਰਸਿੱਧ ਟਰੈਕ ‘ਹਰ ਕਿਸ ਕੋ ਨਹੀਂ ਮਿਲਤਾ’ ’ਤੇ ‘ਪੋਲ ਡਾਂਸ’ ਦੀ ਪੇਸ਼ਕਾਰੀ ਹੋਵੇਗੀ। ਇਸ ਮੁਕਾਬਲੇ ਵਿੱਚ ਖ਼ਰਾਬ ਸ਼ੁਰੂਆਤ ਤੋਂ ਬਾਅਦ ਵਿਵੇਕ ਨੇ ਪਹਿਲੀ ਵਾਰ ਪੋਲ ਡਾਂਸ ਵਿੱਚ ਆਪਣਾ ਹੱਥ ਅਜ਼ਮਾਉਂਦਿਆਂ ਜ਼ਬਰਦਸਤ ਵਾਪਸੀ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਇਸ ਨੂੰ ਚਾਰ ਚੰਦ ਲਾਉਂਦੇ ਹੋਏ ਵਿਵੇਕ ਦੀ ਪਤਨੀ ਅਤੇ ਟੈਲੀਵਜਿ਼ਨ ਅਭਿਨੇਤਰੀ ਦਿਵਯੰਕਾ ਤ੍ਰਿਪਾਠੀ ਆਪਣੇ ਪਤੀ ਦਾ ਸਮਰਥਨ ਕਰਨ ਲਈ ਮੰਚ ’ਤੇ ਪਹੁੰਚੇਗੀ।
ਦਿਵਯੰਕਾ ਤ੍ਰਿਪਾਠੀ ਨੇ ਕਿਹਾ, ‘‘ਵਿਵੇਕ ਹਮੇਸ਼ਾਂ ਡਾਂਸ ਦਾ ਸ਼ੌਕੀਨ ਰਿਹਾ ਹੈ, ਪਰ ਉਸ ਨੂੰ ਇਸ ਲਈ ਸਹੀ ਮੰਚ ਨਹੀਂ ਮਿਲਿਆ। ਮੈਨੂੰ ਲੱਗਦਾ ਹੈ ਕਿ ‘ਝਲਕ ਦਿਖਲਾ ਜਾ’ ਉਸ ਲਈ ਸਹੀ ਜਗ੍ਹਾ ਹੈ।’
ਵਿਵੇਕ ਦੇ ਪ੍ਰਦਰਸ਼ਨ ਤੋਂ ਪ੍ਰਭਾਵਿਤ ਹੋ ਕੇ ਜੱਜ ਅਰਸ਼ਦ ਵਾਰਸੀ ਨੇ ਕਿਹਾ, “ਵਿਵੇਕ, ਤੁਸੀਂ ਮੇਰਾ ਦਿਲ ਜਿੱਤ ਲਿਆ ਹੈ। ਤੁਸੀਂ ਜੋ ਸਮੀਕਰਨ ਦਿੱਤੇ ਅਤੇ ਜਿਸ ਤਰ੍ਹਾਂ ਤੁਸੀਂ ਆਪਣੀ ਕਾਰਗੁਜ਼ਾਰੀ ਦਾ ਆਨੰਦ ਲਿਆ, ਸਰੀਰਕ ਹਾਵ-ਭਾਵ, ਸਭ ਕੁਝ ਸੰਪੂਰਨ ਸੀ। ਮੈਂ ਤੁਹਾਨੂੰ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਆਪਣੇ ਇੱਕ ਅਨੁਭਵ ਬਾਰੇ ਦੱਸਦਾ ਹਾਂ। ਅੱਜ ਤੁਸੀਂ ਮੈਨੂੰ ਉਸ ਦੀ ਯਾਦ ਦਿਵਾਈ। ਇੱਕ ਮੁਕਾਬਲਾ ਸੀ ਜਿੱਥੇ ਉਸ ਨੇ ਪ੍ਰਦਰਸ਼ਨ ਕੀਤਾ ਅਤੇ ਤੁਹਾਡੇ ਪਿਛਲੇ ਪ੍ਰਦਰਸ਼ਨ ਦੀ ਤਰ੍ਹਾਂ, ਮੈਂ ਉਹ ਪ੍ਰਦਰਸ਼ਨ ਦੇਖਿਆ ਅਤੇ ਮੈਨੂੰ ਲੱਗਿਆ ਕਿ ਇਹ ਬਿਲਕੁਲ ਵੀ ਚੰਗਾ ਨਹੀਂ ਸੀ। ਮੈਂ ਉਸ ਨੂੰ ਕਿਹਾ ਕਿ ਮੈਨੂੰ ਇਹ ਪਸੰਦ ਨਹੀਂ ਹੈ। ਉਸ ਨੇ ਤੁਹਾਡੇ ਵਾਂਗ ਬਹੁਤ ਸਖ਼ਤ ਮਿਹਨਤ ਕੀਤੀ ਅਤੇ ਉਸ ਦਾ ਅਗਲਾ ਪ੍ਰਦਰਸ਼ਨ ਸ਼ਾਨਦਾਰ ਸੀ। ਤੁਸੀਂ ਬਿਲਕੁਲ ਉਹੀ ਕੀਤਾ। ਤੁਸੀਂ ਬਿਲਕੁਲ ਸਹੀ ਕੀਤਾ। ਮੇਰੀ ਰਾਏ ਵਿੱਚ ਜ਼ਿੰਦਗੀ ਵਿੱਚ ਦੋ ਚੀਜ਼ਾਂ ਹਨ: ਜਾਂ ਤਾਂ ਤੁਸੀਂ ਜਿੱਤ ਜਾਂਦੇ ਹੋ ਜਾਂ ਤੁਸੀਂ ਸਿੱਖਦੇ ਹੋ।’’
ਜੱਜ ਮਲਾਇਕਾ ਨੇ ਕਿਹਾ, ‘‘ਤੁਸੀਂ ਸ਼ਾਬਦਿਕ ਤੌਰ ’ਤੇ ਇੱਕ ਹਫ਼ਤੇ ਵਿੱਚ 0 ਤੋਂ 100 ਤੱਕ ਚਲੇ ਗਏ ਹੋ ਅਤੇ ਇਹ ਇੱਕ ਵੱਡੀ ਪ੍ਰਾਪਤੀ ਹੈ। ਪੋਲ ਡਾਂਸ ਜੋ ਅਸੀਂ ਅਕਸਰ ਦੇਖਦੇ ਹਾਂ, ਉਹ ਜ਼ਿਆਦਾਤਰ ਔਰਤਾਂ ਦੁਆਰਾ ਕੀਤਾ ਜਾਂਦਾ ਹੈ। ਇਹ ਬਹੁਤ ਘੱਟ ਹੁੰਦਾ ਹੈ ਕਿ ਕਿਸੇ ਮਰਦ ਨੂੰ ਪੋਲ ਡਾਂਸ ਕਰਦੇ ਹੋਏ ਦੇਖਿਆ ਜਾਵੇ। ਅਜਿਹਾ ਕਰਦੇ ਹੋਏ ਇੱਕ ਆਦਮੀ ਲਈ ਸੁੰਦਰ ਦਿਖਣਾ ਬਹੁਤ ਮੁਸ਼ਕਲ ਹੈ ਕਿਉਂਕਿ ਅਸੀਂ ਔਰਤਾਂ ਨੂੰ ਪੋਲ ਡਾਂਸ ਕਰਦੇ ਦੇਖਣ ਦੇ ਆਦੀ ਹਾਂ। ਪਰ, ਤੁਸੀਂ ਇੱਥੇ ਜੋ ਕੀਤਾ ਉਹ ਹੈਰਾਨੀਜਨਕ ਸੀ। ਤੁਸੀਂ ਬਹੁਤ ਮਿਹਨਤ ਕੀਤੀ ਹੈ ਅਤੇ ਮੈਨੂੰ ਇਹ ਪਸੰਦ ਹੈ।”

Advertisement
Author Image

Advertisement
Advertisement
×