ਦੁਕਾਨਦਾਰਾਂ ਨੇ ਲੰਗਰ ਲਾਇਆ
06:24 AM Jan 02, 2025 IST
ਪੱਤਰ ਪ੍ਰੇਰਕ
ਪਾਤੜਾਂ, 1 ਜਨਵਰੀ
ਨਵੇਂ ਸਾਲ ਮੌਕੇ ਸ਼ਹਿਰ ਦੇ ਜਾਖਲ ਰੋਡ ’ਤੇ ਦੁਕਾਨਦਾਰਾਂ ਵੱਲੋਂ ਸਮੋਸਿਆਂ ਅਤੇ ਬ੍ਰੈੱਡ ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਵੱਡੀ ਗਿਣਤੀ ਵਿੱਚ ਰਾਹਗੀਰਾਂ ਸਮੇਤ ਆਸ ਪਾਸ ਦੇ ਲੋਕਾਂ ਨੇ ਲੰਗਰ ਛਕਿਆ ਅਤੇ ਇੱਕ ਦੂਜੇ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ। ਲੰਗਰ ਦੇ ਮੁੱਖ ਪ੍ਰਬੰਧਕ ਅਜੈ ਕੁਮਾਰ ਨੀਸ਼ੂ ਨੇ ਕਿਹਾ ਕਿ ਨਵਾਂ ਸਾਲ ਹਰ ਇੱਕ ਲਈ ਖੁਸ਼ੀਆਂ ਅਤੇ ਖੇੜੇ ਲੈ ਕੇ ਆਵੇ। ਦੁਕਾਨਦਾਰਾਂ ਨੇ ਕਿਹਾ ਕਿ ਉਹ ਹਰ ਸਾਲ ਲੰਗਰ ਲਾਉਂਦੇ ਹਨ। ਇਸ ਮੌਕੇ ਲਾਲਾ ਸ਼ੀਸ਼ਪਾਲ, ਮੋਹਿਤ ਭੁਟਾਲੀਆ, ਸੰਜੈ ਗਰਗ, ਮੁਨੀਸ਼ ਕੁਮਾਰ, ਕੁਲਵੰਤ, ਸਰਪੰਚ ਚਰਨਜੀਤ ਸਿੰਘ ਸੰਧੂ, ਉਮਰਾਓ ਸਿੰਘ ਵਿਰਕ ਤੇ ਸੰਦੀਪ ਕੁਮਾਰ ਆਦਿ ਹਾਜ਼ਰ ਸਨ।
Advertisement
Advertisement