For the best experience, open
https://m.punjabitribuneonline.com
on your mobile browser.
Advertisement

ਮਹਾਪੰਚਾਇਤ: ਐੱਮਐੱਸਪੀ ਦੀ ਪੂਰੇ ਦੇਸ਼ ਨੂੰ ਲੋੜ, ਪੰਜਾਬ ਇਕੱਲਾ ਆਪਣੀ ਲੜਾਈ ਨਹੀਂ ਲੜ ਰਿਹੈ: ਡੱਲੇਵਾਲ

05:00 PM Jan 04, 2025 IST
ਮਹਾਪੰਚਾਇਤ  ਐੱਮਐੱਸਪੀ ਦੀ ਪੂਰੇ ਦੇਸ਼ ਨੂੰ ਲੋੜ  ਪੰਜਾਬ ਇਕੱਲਾ ਆਪਣੀ ਲੜਾਈ ਨਹੀਂ ਲੜ ਰਿਹੈ  ਡੱਲੇਵਾਲ
Advertisement

ਚੰਡੀਗੜ੍ਹ, 4 ਜਨਵਰੀ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਅੱਜ ਹੋਰਨਾਂ ਰਾਜਾਂ ਦੀਆਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਆਪੋ ਆਪਣੇ ਸੂਬਿਆਂ ਵਿਚ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਲਈ ਲੜਾਈ ਲੜਨ ਤਾਂ ਕਿ ਕੇਂਦਰ ਨੂੰ ਇਹ ਸੁਨੇਹਾ ਜਾਵੇ ਕਿ ਇਹ ਇਕੱਲੀ ਪੰਜਾਬ ਦੀ ਲੜਾਈ ਨਹੀਂ ਹੈ। ਪਿਛਲੇ 39 ਦਿਨਾਂ ਤੋਂ ਮਰਨ ਵਰਤ ਉੱਤੇ ਬੈਠੇ ਕਿਸਾਨ ਆਗੂ ਨੇ ਇਥੇ ਖਨੌਰੀ ਬਾਰਡਰ ਉੱਤੇ ‘ਕਿਸਾਨ ਮਹਾਪੰਚਾਇਤ’ ਨੂੰ ਆਪਣੇ 11 ਮਿੰਟ ਤੋਂ ਵੱਧ ਦੇ ਸੰਬੋਧਨ ਦੌਰਾਨ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਕਿਸਾਨਾਂ ਨਾਲੋਂ ਵੱਧ ਅਹਿਮ ਨਹੀਂ ਹੈ।

Advertisement

Advertisement

ਡੱਲੇਵਾਲ ਨੇ ਕਿਹਾ ਕਿ ਹੁਣ ਤੱਕ ਪੂਰੇ ਦੇਸ਼ ਵਿਚ ਸੱਤ ਲੱਖ ਤੋਂ ਵੱਧ ਕਿਸਾਨ ਖ਼ੁਦਕੁਸ਼ੀਆਂ ਕਰ ਚੁੱਕੇ ਹਨ ਤੇ ਉਹ ਜਾਣਦੇ ਹਨ ਕਿ ਉਨ੍ਹਾਂ ਦੇ ਪਰਿਵਾਰਾਂ ਨੂੰ ਕਿਨ੍ਹਾਂ ਦੁਸ਼ਵਾਰੀਆਂ ’ਚੋਂ ਲੰਘਣਾ ਪੈਂਦਾ ਹੈ। ਡੱਲੇਵਾਲ ਨੂੰ ਅੱਜ ਸਟਰੈੱਚਰ ਉੱਤੇ ਪਾ ਕੇ ਮਹਾਪੰਚਾਇਤ ਵਾਲੀ ਸਟੇਜ ’ਤੇ ਲਿਆਂਦਾ ਗਿਆ, ਜਿੱਥੇ ਉਨ੍ਹਾਂ ਮੰਜੇ ਉੱਤੇ ਪਿਆਂ ਹੀ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕੀਤਾ।

ਡੱਲੇਵਾਲ ਨੇ ਕਿਹਾ, ‘‘ਪੁਲੀਸ ਨੇ ਮੈਨੂੰ ਫੜਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ, ਪਰ ਵਲੰਟੀਅਰਾਂ ਨੇ ਉਨ੍ਹਾਂ ਨੂੰ ਨਾਕਾਮ ਕਰ ਦਿੱਤਾ। ਮੈਂ ਸਮਝਦਾ ਹਾਂ ਕਿ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਨੂੰ ਲਾਗੂ ਕਰਨਾ ਮੁਸ਼ਕਲ ਹੈ, ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਹੱਥ ਉੱਤੇ ਹੱਥ ਧਰ ਕੇ ਬੈਠੇ ਰਹੀਏ ਤੇ ਇਸ ਬਾਰੇ ਕੁਝ ਨਾ ਕਰੀਏ।’’ ਕਿਸਾਨ ਆਗੂ ਨੇ ਕਿਹਾ, ‘‘ਜਦੋਂ ਅਸੀਂ 2020-21 ਦੇ ਅੰਦੋਲਨ ਮਗਰੋਂ ਦਿੱਲੀ ਤੋਂ ਮੁੜੇ ਸੀ, ਤਾਂ ਹੋਰਨਾਂ ਰਾਜਾਂ ਦੇ ਕਿਸਾਨ ਆਗੂਆਂ ਨੇ ਕਿਹਾ ਸੀ ਕਿ ਪੰਜਾਬ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਮਗਰੋਂ ਮੁੜ ਰਿਹਾ ਹੈ....ਅਸੀਂ ਉਨ੍ਹਾਂ ਨੂੰ ਕਿਹਾ ਸੀ ਕਿ ਪੰਜਾਬ ਕਦੇ ਕਿਸੇ ਨਾਲ ਵਿਸ਼ਵਾਸਘਾਤ ਨਹੀਂ ਕਰ ਸਕਦਾ।’’ ਉਨ੍ਹਾਂ ਕਿਹਾ, ‘‘ਪੰਜਾਬ ਹੁਣ ਫਿਰ ਸਭ ਤੋਂ ਅੱਗੇ ਹੈ। ਮੈਂ ਹੋਰਨਾਂ ਰਾਜਾਂ ਦੀਆਂ ਜਥੇਬੰਦੀਆਂ ਨੂੰ ਦੋਵੇਂ ਹੱਥ ਜੋੜ ਕੇ ਅਪੀਲ ਕਰਦਾ ਹਾਂ ਕਿ ਉਹ ਆਪੋ ਆਪਣੇ ਰਾਜਾਂ ਵਿਚ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਲਈ ਲੜਾਈ ਲੜਨ ਅਤੇ ਕੇਂਦਰ ਸਰਕਾਰ ਨੂੰ ਇਹ ਸੁਨੇਹਾ ਭੇਜਣ ਕਿ ਇਹ ਇਕੱਲੇ ਪੰਜਾਬ ਦੀ ਨਹੀਂ ਬਲਕਿ ਪੂਰੇ ਦੇਸ਼ ਦੀ ਲੜਾਈ ਹੈ।’’ ਡੱਲੇਵਾਲ ਨੇ ਕਿਹਾ, ‘‘ਪੂਰੇ ਦੇਸ਼ ਨੂੰ ਐੱਮਐੱਸਪੀ ਦੀ ਲੋੜ ਹੈ।’’

ਡੱਲੇਵਾਲ ਆਪਣੇ ਸੰਬੋਧਨ ਦੌਰਾਨ ਵਿਚ ਵਿਚ ਪਾਣੀ ਦੀ ਘੁੱਟ ਭਰਦੇ ਰਹੇ ਤੇ ਉਨ੍ਹਾਂ ਕੋਲ ਖੜ੍ਹੇ ਡਾਕਟਰਾਂ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਆਪਣੀ ਗੱਲ ਪੂਰੀ ਕਰ ਲੈਣ ਦੇਣ ਤੇ ਉਨ੍ਹਾਂ ਦੇ ਬਲੱਡ ਪ੍ਰੈਸ਼ਰ ਦੀ ਫ਼ਿਕਰ ਨਾ ਕਰਨ। ਡੱਲੇਵਾਲ ਨੇ ਇਕੱਠ ਨੂੰ ਕਿਹਾ, ‘‘ਜਿਵੇਂ ਤੁਸੀਂ ਅੱਜ ਵਹੀਰਾਂ ਘੱਤ ਕੇ ਆਏ ਹੋ...ਇਵੇਂ ਹੁਣ ਹਰੇਕ ਪਿੰਡ ਤੋਂ ਇਕ ਟਰਾਲੀ ਖਨੌਰ ਪਹੁੰਚਣੀ ਚਾਹੀਦੀ ਹੈ ਤਾਂ ਜੋ ਮੋਰਚੇ ਨੂੰ ਮਜ਼ਬੂਤ ਕੀਤਾ ਜਾ ਸਕੇ।’’ ਆਪਣੇ ਸੰਖੇਪ ਸੰਬੋਧਨ ਦੌਰਾਨ ਡੱਲੇਵਾਲ ਨੇ ਕਿਹਾ, ‘‘ਜਿਸ ਰਾਤ ਸਾਨੂੰ ਪਤਾ ਲੱਗਾ ਕਿ ਪੁਲੀਸ ਸਾਨੂੰ ਇਥੋਂ ਹਟਾ ਸਕਦੀ ਹੈ, ਉਸੇ ਰਾਤ ਪੰਜਾਬ ਤੇ ਹਰਿਆਣਾ ਤੋਂ ਨੌਜਵਾਨ ਇਥੇ ਪੁੱਜ ਗਏ ਤੇ ਉਨ੍ਹਾਂ ਮੋਰਚਾ ਸੰਭਾਲ ਲਿਆ।’’ ਕਿਸਾਨ ਆਗੂ ਨੇ ਕਿਹਾ, ‘‘ਮੈਨੂੰ ਪੂਰਾ ਯਕੀਨ ਹੈ ਕਿ ਅਸੀਂ ਮੋਰਚਾ ਜਿੱਤਾਂਗੇ। ਸਰਕਾਰ ਜਿੰਨਾ ਮਰਜ਼ੀ ਜ਼ੋਰ ਲਾ ਲਏ, ਪਰ ਉਹ ਮੋਰਚੇ ਨੂੰ ਨਹੀਂ ਹਰਾ ਸਕਦੀ।’’ ਉਨ੍ਹਾਂ ਕਿਹਾ, ‘‘ਪੂਰੇ ਦੇਸ਼ ਵਿਚ ਸੱਤ ਲੱਖ ਕਿਸਾਨ ਖ਼ੁਦਕੁਸ਼ੀਆਂ ਕਰ ਚੁੱਕੇ ਹਨ। ਜੇ ਅਸੀਂ ਬੈਠ ਜਾਈਏ ਤੇ ਇਹ ਸੋਚੀਏ ਕਿ ਇਹ ਮੁਸ਼ਕਲ ਕੰਮ ਹੈ, ਤਾਂ ਅਸੀਂ ਇਸ ਨੂੰ ਪੂਰਾ ਨਹੀਂ ਕਰ ਸਕਦੇ। ਕੀ ਅਸੀਂ ਉਨ੍ਹਾਂ (ਕਿਸਾਨਾਂ) ਨੂੰ ਮਰਨ ਦੇਈਏ। ਅਸੀਂ ਕਿਸਾਨ ਆਗੂ ਹਾਂ ਤੇ ਸਾਡੇ ਕਈ ਸਾਥੀ ਕਿਸਾਨ ਆਗੂ ਹਨ।’’ ਡੱਲੇਵਾਲ ਨੇ ਕਿਸਾਨ ਮਹਾਪੰਚਾਇਤ ਵਿਚ ਦੂਰ ਦੁਰੇਡਿਓਂ ਆਏ ਕਿਸਾਨਾਂ ਦਾ ਧੰਨਵਾਦ ਕੀਤਾ।

ਡੱਲੇਵਾਲ ਨੇ ਕਿਹਾ ਕਿ ਮੋਰਚਾ ਯਕੀਨੀ ਜਿੱਤ ਦਰਜ ਕਰੇਗਾ। ਉਨ੍ਹਾਂ ਕਿਹਾ, ‘‘ਪੁਲੀਸ ਨੇ ਮੈਨੂੰ ਫੜਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ, ਪਰ ਵਲੰਟੀਅਰਾਂ ਨੇ ਉਨ੍ਹਾਂ ਨੂੰ ਨਾਕਾਮ ਕਰ ਦਿੱਤਾ। ਮੈਂ ਸਮਝਦਾ ਹਾਂ ਕਿ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਨੂੰ ਲਾਗੂ ਕਰਨਾ ਮੁਸ਼ਕਲ ਹੈ, ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਹੱਥ ਉੱਤੇ ਹੱਥ ਧਰ ਕੇ ਬੈਠੇ ਰਹੀਏ ਤੇ ਇਸ ਬਾਰੇ ਕੁਝ ਨਾ ਕਰੀਏ।’’ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੀ ਅਗਵਾਈ ਕਰ ਰਹੇ ਕਿਸਾਨ ਆਗੂ ਨੇ ਕਿਹਾ ਕਿ ਦੇਸ਼ ਦੇ ਸੱਤ ਲੱਖ ਕਿਸਾਨ ਕਰਜ਼ੇ ਦੀ ਪੰਡ ਕਰਕੇ ਜਾਨ ਦੇ ਚੁੱਕੇ ਹਨ। ਇਸ ਦੌਰਾਨ ਉਥੇ ਮੌਜੂਦ ਡਾਕਟਰਾਂ ਨੇ ਡੱਲੇਵਾਲ ਨੂੰ ਜ਼ਿਆਦਾ ਨਾ ਬੋਲਣ ਦੀ ਤਾਕੀਦ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਕਿਸਾਨ ਆਗੂ ਦੀ ਸਿਹਤ ਵਿਗੜ ਸਕਦੀ ਹੈ। ਡੱਲੇਵਾਲ ਨੇ ‘ਕਿਸਾਨ ਮਹਾਪੰਚਾਇਤ’ ਲਈ ਆ ਰਹੇ ਕਿਸਾਨਾਂ ਦੀਆਂ ਬੱਸਾਂ ਨਾਲ ਵਾਪਰੇ ਹਾਦਸੇ, ਜਿਸ ਵਿਚ ਤਿੰਨ ਕਿਸਾਨ ਬੀਬੀਆਂ ਦੀ ਜਾਨ ਜਾਂਦੀ ਰਹੀ ਤੇ 41 ਦੇ ਕਰੀਬ ਜ਼ਖ਼ਮੀ ਹੋ ਗਏ, ਉੱਤੇ ਵੀ ਦੁੱਖ ਪ੍ਰਗਟਾਇਆ। ਉਨ੍ਹਾਂ ਅਪੀਲ ਕੀਤੀ ਕਿ ਪੰਜਾਬ ਦੇ ਹਰੇਕ ਪਿੰਡ ਵਿੱਚੋਂ ਇੱਕ-ਇੱਕ ਟਰਾਲੀ ਖਨੌਰੀ ਧਰਨੇ ਵਾਲੀ ਥਾਂ ’ਤੇ ਭੇਜੀ ਜਾਵੇ।

Advertisement
Author Image

Advertisement