ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਿਸ਼ਾਨੇਬਾਜ਼ ਅਨੀਸ਼ ਭਾਨਵਾਲਾ ਨੇ ਕਾਂਸੀ ਦਾ ਤਗ਼ਮਾ ਫੁੰਡਿਆ

06:11 AM Nov 25, 2023 IST

ਦੋਹਾ, 24 ਨਵੰਬਰ
ਨੌਜਵਾਨ ਪਿਸਟਲ ਨਿਸ਼ਾਨੇਬਾਜ਼ ਅਨੀਸ਼ ਭਾਨਵਾਲਾ ਨੇ ਅੱਜ ਕਾਂਸੀ ਦਾ ਤਗ਼ਮਾ ਜਿੱਤ ਕੇ ਆਈਐੱਸਐੱਸਐੱਫ ਵਿਸ਼ਵ ਕੱਪ ਫਾਈਨਲ ਦੇ 25 ਮੀਟਰ ਰੈਪਿਡ ਫਾਇਰ ਪਿਸਟਲ ਮੁਕਾਬਲੇ ਵਿੱਚ ਭਾਰਤ ਨੂੰ ਪਹਿਲਾ ਤਗ਼ਮਾ ਦਿਵਾਇਆ। ਭਾਨਵਾਲਾ ਨੇ ਫਾਈਨਲ ਵਿੱਚ 27 ਨਿਸ਼ਾਨਿਆਂ ਨਾਲ ਤੀਸਰਾ ਸਥਾਨ ਹਾਸਲ ਕੀਤਾ। ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਦਾ ਤਗ਼ਮਾ ਜੇਤੂ ਜਰਮਨੀ ਦੇ ਪੀਟਰ ਫਲੋਰੀਅਨ ਨੇ 35 ਨਿਸ਼ਾਨਿਆਂ ਨਾਲ ਸੋਨ ਤਗ਼ਮਾ ਜਿੱਤਿਆ, ਜਦਕਿ ਮੌਜੂਦਾ ਵਿਸ਼ਵ ਚੈਂਪੀਅਨ ਚੀਨ ਦਾ ਲੀ ਯੂਏਹੌਂਗ 33 ਨਿਸ਼ਾਨੇ ਲਾ ਕੇ ਦੂਸਰੇ ਸਥਾਨ ’ਤੇ ਰਿਹਾ। ਸੈਸ਼ਨ ਦੇ ਆਖ਼ਰੀ ਟੂਰਨਾਮੈਂਟ ਵਿੱਚ ਤਗ਼ਮੇ ਨਾਲ 21 ਸਾਲ ਦੇ ਨਿਸ਼ਾਨੇਬਾਜ਼ ਭਾਨਵਾਲਾ ਲਈ ਇਹ ਸਾਲ ਯਾਦਗਾਰ ਰਿਹਾ। ਉਸ ਨੇ ਆਈਐੱਸਐੱਸਐੱਫ ਵਿਸ਼ਵ ਕੱਪ ਗੇੜ ਵਿੱਚ ਪਹਿਲੀ ਵਾਰ ਸੀਨੀਅਰ ਵਿਅਕਤੀਗਤ ਤਗ਼ਮਾ, ਏਸ਼ਿਆਈ ਚੈਂਪੀਅਨਸ਼ਿਪ ਵਿੱਚ ਪਹਿਲਾ ਸੀਨੀਅਰ ਤਗ਼ਮਾ ਅਤੇ ਪੈਰਿਸ ਓਲੰਪਿਕ ਕੋਟਾ ਹਾਸਲ ਕੀਤਾ ਹੈ। -ਪੀਟੀਆਈ

Advertisement

Advertisement
Advertisement