ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਾਂਗਰਸ ਨੂੰ ਝਟਕਾ: ਸਾਬਕਾ ਕੌਂਸਲਰ ਪਿੰਕੀ ਬਾਂਸਲ ‘ਆਪ’ ਵਿੱਚ ਸ਼ਾਮਲ

08:44 AM Jul 06, 2023 IST
ਕਾਂਗਰਸ ਪਾਰਟੀ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋਈ ਸਾਬਕਾ ਕੌਂਸਲਰ ਪਿੰਕੀ ਬਾਂਸਲ ਤੇ ਸਾਥੀਆਂ ਦਾ ਸਵਾਗਤ ਕਰਦੇ ਹੋਏ ਵਿਧਾਇਕ ਅਸ਼ੋਕ ਪਰਾਸ਼ਰ ਤੇ ਹੋਰ।

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 5 ਜੁਲਾਈ
ਸਨਅਤੀ ਸ਼ਹਿਰ ਵਿੱਚ ਹਲਕਾ ਪੂਰਬੀ ਤੋਂ ਕਾਂਗਰਸ ਦੀ ਸਾਬਕਾ ਕੌਂਸਲਰ ਪਿੰਕੀ ਬਾਂਸਲ ਤੇ ਉਨ੍ਹਾਂ ਦੇ ਸਾਥੀਆਂ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦਾ ਝਾੜੂ ਫੜ੍ਹ ਲਿਆ। ਇਸ ਨਾਲ ਸਾਬਕਾ ਕੌਂਸਲਰ ਨੇ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਇਹ ਵੱਡਾ ਝਟਕਾ ਦਿੱਤਾ ਹੈ। ਸਾਬਕਾ ਕੌਂਸਲਰ ਪਿੰਕੀ ਬਾਂਸਲ ਦੇ ਨਾਲ ਉਨ੍ਹਾਂ ਦੇ ਪਤੀ ਤੇ ਕਾਂਗਰਸ ਦੇ ਬਲਾਕ ਪ੍ਰਧਾਨ ਮਿੱਠੂ ਬਾਂਸਲ ਨੇ ਵੀ ਆਪਣੇ ਸਾਥੀਆਂ ਸਣੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ।
ਕਾਂਗਰਸੀਆਂ ਵਰਕਰਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾਉਣ ਲਈ ਅੱਜ ਸਰਕਟ ਹਾਊਸ ਵਿੱਚ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਵਿਧਾਇਕ ਮਦਨ ਲਾਲ ਬੱਗਾ ਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸ਼ਰਨਪਾਲ ਸਿੰਘ ਮੱਕੜ ਮੌਜੂਦ ਸਨ।
ਵਿਧਾਇਕ ਬੱਗਾ ਤੇ ਵਿਧਾਇਕ ਪਰਾਸ਼ਰ ਨੇ ਦੱਸਿਆ ਕਿ ਵਾਰਡ ਨੰਬਰ 53 ਤੋਂ ਸਾਬਕਾ ਕੌਂਸਲਰ ਪਿੰਕੀ ਬਾਂਸਲ ਤੇ ਉਨ੍ਹਾਂ ਦੇ ਪਤੀ ਮਿੱਠੂ ਬਾਂਸਲ ਕਾਫ਼ੀ ਸਮੇਂ ਤੋਂ ਵਧੀਆ ਕੰਮ ਕਰ ਰਹੇ ਹਨ। ਇਨ੍ਹਾਂ ਦੋਵਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਆਪ ਦਾ ਪੱਲਾ ਫੜ੍ਹਿਆ ਹੈ। ਇਸ ਮੌਕੇ ’ਤੇ ਹਲਕਾ ਕੇਂਦਰੀ ਤੋਂ ਰਾਕੇਸ਼ ਪਰਾਸ਼ਰ ਸਣੇ ਵਾਲੰਟੀਅਰ ਵੀ ਮੌਜੂਦ ਸਨ।

Advertisement

Advertisement
Tags :
‘ਆਪ’ਸਾਬਕਾਸ਼ਾਮਲਕਾਂਗਰਸਕੌਂਸਲਰਝਟਕਾ:ਪਿੰਕੀਬਾਂਸਲਵਿੱਚ
Advertisement