ਕਾਹਨੂੰਵਾਨ ’ਚ ਗੁੱਡ ਫਰਾਈਡੇਅ ਮੌਕੇ ਸ਼ੋਭਾ ਯਾਤਰਾ
05:01 PM Mar 29, 2024 IST
ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 29 ਮਾਰਚ
ਇਸ ਕਸਬੇ ਵਿੱਚ ਈਸਾਈਆਂ ਨੇ ਗੁੱਡ ਫਰਾਈਡੇਅ ਮੌਕੇ ਸ਼ੋਭਾ ਯਾਤਰਾ ਕੱਢੀ। ਇਹ ਯਾਤਰਾ ਸੇਂਟ ਜੋਸਫ ਕਾਨਵੈਂਟ ਸਕੂਲ ਤੋਂ ਸ਼ੁਰੂ ਕੀਤੀ ਗਈ। ਯਾਤਰਾ ਦੀ ਅਗਵਾਈ ਕੈਥੋਲਿਕ ਚਰਚੇ ਦੇ ਫਾਦਰ ਵਿਲੀਅਮ ਸਹੋਤਾ ਅਤੇ ਹੋਰ ਮਸੀਹ ਆਗੂਆਂ ਵੱਲੋਂ ਕੀਤੀ ਗਈ। ਇਸ ਮੌਕੇ ਪ੍ਰਭੂ ਯਸੂ ਮਸੀਹ ਦੀ ਕੁਰਬਾਨੀ ਦੀ ਦਰਸਾਉਂਦੀ ਝਾਕੀ ਪੇਸ਼ ਕੀਤੀ ਗਈ। ਸੈਂਕੜੇ ਮਸੀਹ ਭਾਈਚਾਰੇ ਦੇ ਲੋਕਾਂ ਵੱਲੋਂ ਹੱਥਾਂ ਵਿੱਚ ਸਲੀਬ ਅਤੇ ਹੋਰ ਧਾਰਮਿਕ ਬੈਨਰ ਫੜ ਕੇ ਸ਼ੋਭਾ ਯਾਤਰਾ ਵਿੱਚ ਸ਼ਮੂਲੀਅਤ ਕੀਤੀ। ਇਹ ਸ਼ੋਭਾ ਯਾਤਰਾ ਕੈਥੋਲਿਕ ਚਰਚੇ ਕਾਹਨੂੰਵਾਨ ਵਿਖੇ ਸਮਾਪਤੀ ਹੋ ਗਈ। ਇਸ ਮੌਕੇ ਸੁਦੇਸ਼, ਥੌਮਸ, ਗੌਰਵ, ਸੁੱਖਾ ਮਸੀਹ, ਸੁਖਵਿੰਦਰ ਜਾਗੋਵਾਲ, ਬੂਟਾ ਮਸੀਹ, ਵਿਕੀ ਮਸੀਹ ਹਾਜ਼ਰ ਸਨ।
Advertisement
Advertisement