ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ਿਵ ਸੈਨਾ ਆਗੂ ਦੇ ਪੁੱਤਰ ਦੀ ਬੀਐੱਮਡਬਲਿਊ ਦੀ ਟੱਕਰ ਕਾਰਨ ਮਹਿਲਾ ਦੀ ਮੌਤ

07:52 AM Jul 08, 2024 IST
ਮੁੰਬਈ ਦੇ ਵਾਰੋਲੀ ਪੁਲੀਸ ਥਾਣਾ ਕੰਪਲੈਕਸ ਵਿੱਚ ਲਿਆਂਦੀ ਗਈ ਬੀਐੱਮਡਬਲਿਊ ਦਾ ਜਾਇਜ਼ਾ ਲੈਂਦੇ ਹੋਏ ਪੁਲੀਸ ਅਧਿਕਾਰੀ। -ਫੋਟੋ: ਪੀਟੀਆਈ

ਮੁੰਬਈ, 7 ਜੁਲਾਈ
ਮੁੰਬਈ ਦੇ ਵਰਲੀ ਇਲਾਕੇ ਵਿੱਚ ਅੱਜ ਸਵੇਰੇ ਇਕ ਬੀਐੱਮਡਬਿਲਊ ਕਾਰ ਵੱਲੋਂ ਦੋਪਹੀਆ ਵਾਹਨ ਨੂੰ ਟੱਕਰ ਮਾਰ ਦਿੱਤੀ ਗਈ, ਜਿਸ ਕਾਰਨ ਦੋਪਹੀਆ ਵਾਹਨ ’ਤੇ ਸਵਾਰ ਇਕ ਮਹਿਲਾ ਦੀ ਮੌਤ ਹੋ ਗਈ। ਇਕ ਪੁਲੀਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਸ ਹਾਦਸੇ ’ਚ ਸ਼ਾਮਲ ਵਿਅਕਤੀ ਇਕ ਸ਼ਿਵ ਸੈਨਾ ਆਗੂ ਦਾ ਪੁੱਤਰ ਹੋਣ ਕਾਰਨ ਇਸ ਮਾਮਲੇ ’ਤੇ ਸਿਆਸਤ ਭਖ ਗਈ ਹੈ।
ਵਰਲੀ ਪੁਲੀਸ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਔਰਤ ਦੀ ਪਛਾਣ ਕਾਵੇਰੀ ਨਖਵਾ (45) ਵਜੋਂ ਹੋਈ ਹੈ। ਉਹ ਸਵੇਰੇ 5.30 ਵਜੇ ਐਨੀ ਬਸੰਤ ਰੋਡ ’ਤੇ ਆਪਣੇ ਪਤੀ ਪ੍ਰਦੀਪ ਨਾਲ ਦੋਪਹੀਆ ਵਾਹਨ ’ਤੇ ਜਾ ਰਹੀ ਸੀ। ਇਸ ਦੌਰਾਨ ਇਕ ਬੇਕਾਬੂ ਲਗਜ਼ਰੀ ਕਾਰ ਦੇ ਡਰਾਈਵਰ ਨੇ ਆ ਕੇ ਉਨ੍ਹਾਂ ਦੇ ਦੋਪਹੀਆ ਵਾਹਨ ਨੂੰ ਟੱਕਰ ਮਾਰ ਦਿੱਤੀ। ਕਾਰ ਦੀ ਟੱਕਰ ਵੱਜਣ ਕਾਰਨ ਕਾਵੇਰੀ ਨਖਵਾ ਸੜਕ ’ਤੇ ਡਿੱਗ ਗਈ। ਰਾਹਗੀਰਾਂ ਨੇ ਹਾਦਸੇ ਬਾਰੇ ਪੁਲੀਸ ਨੂੰ ਸੂਚਿਤ ਕੀਤਾ। ਕਾਵੇਰੀ ਨੂੰ ਸਰਕਾਰੀ ਨਾਇਰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਕਾਵੇਰੀ ਤੇ ਉਸ ਦਾ ਪਤੀ ਮਛੇਰਾ ਹੈ ਅਤੇ ਉਹ ਕੋਲਾਬਾ ਵਿਚਲੇ ਸਾਸੂਨ ਡੌਕ ਤੋਂ ਵਰਲੀ ਕੋਲੀਵਾੜਾ ਵਿੱਚ ਪੈਂਦੇ ਆਪਣੇ ਘਰ ਵੱਲ ਜਾ ਰਹੇ ਸਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕਾਰ ਚਾਲਕ ਦੀ ਪਛਾਣ ਰਾਜੇਸ਼ ਸ਼ਾਹ ਤੇ ਉਸ ਦੇ ਨਾਲ ਬੈਠੇ ਇਕ ਹੋਰ ਵਿਅਕਤੀ ਦੀ ਪਛਾਣ ਰਾਜੇਂਦਰ ਸਿੰਘ ਬਿਦਾਵਤ ਵਜੋਂ ਹੋਈ ਹੈ। ਦੋਹਾਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਹਿਰਾਸਤ ’ਚ ਲੈ ਲਿਆ ਹੈ। -ਪੀਟੀਆਈ

Advertisement

ਕਾਨੂੰਨ ਸਾਰਿਆਂ ਲਈ ਇਕ ਬਰਾਬਰ: ਸ਼ਿੰਦੇ

ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਹਾਦਸੇ ਬਾਰੇ ਕਿਹਾ ਕਿ ਹਰੇਕ ਲਈ ਕਾਨੂੰਨ ਇੱਕ ਬਰਾਬਰ ਹੈ ਅਤੇ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ। ਇਹ ਪੁੱਛੇ ਜਾਣ ’ਤੇ ਕਿ ਕੀ ਇਸ ਹਾਦਸੇ ਵਿੱਚ ਸ਼ਾਮਲ ਵਿਅਕਤੀ ਸ਼ਿਵ ਸੈਨਾ ਦੇ ਇਕ ਆਗੂ ਦਾ ਪੁੱਤਰ ਹੈ, ਇਸ ’ਤੇ ਸ਼ਿੰਦੇ ਨੇ ਕਿਹਾ, ‘‘ਕਾਨੂੰਨ ਸਾਰਿਆਂ ਲਈ ਬਰਾਬਰ ਹੈ ਅਤੇ ਸਰਕਾਰ ਹਰੇਕ ਮਾਮਲੇ ਨੂੰ ਇਕ ਹੀ ਨਜ਼ਰੀਏ ਨਾਲ ਦੇਖਦੀ ਹੈ। ਇਸ ਹਾਦਸੇ ਲਈ ਕੋਈ ਵੱਖਰੇ ਨਿਯਮ ਨਹੀਂ ਹੋਣਗੇ। ਸਭ ਕੁਝ ਕਾਨੂੰਨ ਮੁਤਾਬਕ ਕੀਤਾ ਜਾਵੇਗਾ।’’ ਉਨ੍ਹਾਂ ਕਿਹਾ, ‘‘ਪੁਲੀਸ ਕਿਸੇ ਨੂੰ ਨਹੀਂ ਬਚਾਏਗੀ।’’ ਉਨ੍ਹਾਂ ਕਿਹਾ, ‘‘ਮੁੰਬਈ ਵਿੱਚ ਵਾਪਰਿਆ ਹਾਦਸਾ ਮੰਦਭਾਗਾ ਹੈ। ਮੈਂ ਪੁਲੀਸ ਵਿਭਾਗ ਨੂੰ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ।’’

ਆਸ ਹੈ ਕਿ ਸਰਕਾਰ ਕਿਸੇ ਦਾ ਬਚਾਅ ਨਹੀਂ ਕਰੇਗੀ: ਆਦਿੱਤਿਆ ਠਾਕਰੇ

ਸ਼ਿਵ ਸੈਨਾ (ਯੂਬੀਟੀ) ਆਗੂ ਅਤੇ ਸਥਾਨਕ ਵਿਧਾਇਕ ਆਦਿੱਤਿਆ ਠਾਕਰੇ ਨੇ ‘ਐਕਸ’ ਉੱਤੇ ਇਕ ਪੋਸਟ ਵਿੱਚ ਕਿਹਾ ਕਿ ਉਹ ਰਾਜੇਸ਼ ਸ਼ਾਹ ਦੇ ‘ਸਿਆਸੀ ਸਬੰਧਾਂ’ ਦੀ ਗੱਲ ਨਹੀਂ ਕਰਨਗੇ ਪਰ ਆਸ ਹੈ ਕਿ ਸਰਕਾਰ ਕਿਸੇ ਦਾ ਬਚਾਅ ਨਹੀਂ ਕਰੇਗੀ। ਠਾਕਰੇ ਨੇ ਕਿਹਾ, ‘‘ਮੈਂ ਅੱਜ ਵਰਲੀ ਥਾਣੇ ਗਿਆ ਅਤੇ ਹਿੱਟ ਐਂਡ ਰਨ ਮਾਮਲੇ ਦੀ ਜਾਂਚ ਕਰ ਰਹੇ ਸੀਨੀਅਰ ਪੁਲੀਸ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਮੈਨੂੰ ਆਸ ਹੈ ਕਿ ਪੁਲੀਸ ਮੁਲਜ਼ਮ ਨੂੰ ਫੜਨ ਅਤੇ ਉਸ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਲਈ ਤੇਜ਼ੀ ਨਾਲ ਕਾਰਵਾਈ ਕਰੇਗੀ। ਆਸ ਹੈ ਕਿ ਸਰਕਾਰ ਉਸ ਦੇ ਬਚਾਅ ਵਿੱਚ ਅੱਗੇ ਨਹੀਂ ਆਵੇਗੀ। ਮੈਂ ਤੇ ਵਿਧਾਨ ਪਰਿਸ਼ਦ ਦੇ ਮੈਂਬਰ ਸੁਨੀਲ ਸ਼ਿੰਦੇ ਨੇ ਮ੍ਰਿਤਕਾ ਦੇ ਪਤੀ ਪ੍ਰਦੀਪ ਨਖਵਾ ਨਾਲ ਮੁਲਾਕਾਤ ਕੀਤੀ ਅਤੇ ਮੁਲਜ਼ਮਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਲਈ ਹਰ ਸੰਭਵ ਮਦਦ ਦਾ ਵਾਅਦਾ ਕੀਤਾ।’’

Advertisement

Advertisement