ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸ਼੍ਰੋਮਣੀ ਕਮੇਟੀ: ਹੁਣ 16 ਸਤੰਬਰ ਤੱਕ ਬਣ ਸਕਣਗੀਆਂ ਵੋਟਾਂ

07:56 AM Aug 01, 2024 IST

ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 31 ਜੁਲਾਈ
ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਵੋਟਾਂ ਬਣਾਉਣ ਦੀ ਮਿਤੀ ਵਿੱਚ ਇੱਕ ਵਾਰ ਮੁੜ ਵਾਧਾ ਕੀਤਾ ਗਿਆ ਹੈ। ਹੁਣ 16 ਸਤੰਬਰ ਤੱਕ ਵੋਟਾਂ ਬਣ ਸਕਣਗੀਆਂ। ਇਸ ਪ੍ਰਕਿਰਿਆ ਵਿੱਚ ਲਗਾਤਾਰ ਹੋ ਰਹੇ ਵਾਧੇ ਦੇ ਮੱਦੇਨਜ਼ਰ ਚੋਣਾਂ ਹੁਣ ਇਸ ਸਾਲ ਹੋਣ ਦੀ ਸੰਭਾਵਨਾ ਮੱਧਮ ਪੈ ਗਈ ਹੈ। ਵੋਟਾਂ ਬਣਾਉਣ ਲਈ ਅੱਜ 31 ਜੁਲਾਈ ਆਖਰੀ ਦਿਨ ਸੀ ਪਰ ਵੋਟਾਂ ਬਣਾਉਣ ਦੀ ਪ੍ਰਕਿਰਿਆ ਸੁਸਤ ਤੇ ਵੋਟਾਂ ਘੱਟ ਬਣਨ ਦੇ ਮੱਦੇਨਜ਼ਰ ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਵੋਟਾਂ ਬਣਾਉਣ ਦੀ ਮਿਤੀ ਵਿੱਚ ਇੱਕ ਵਾਰ ਮੁੜ ਵਾਧਾ ਕਰਦਿਆਂ ਹੁਣ ਆਖਰੀ ਮਿਤੀ 16 ਸਤੰਬਰ ਰੱਖੀ ਗਈ ਹੈ। ਡਿਪਟੀ ਕਮਿਸ਼ਨਰ ਘਣਸ਼ਾਮ ਥੋਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਕਮਿਸ਼ਨ ਨੇ ਇਸ ਵਾਰ ਵੋਟਰ ਬਣਾਉਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਹਦਾਇਤ ਕੀਤੀ ਹੈ। ਹੁਣ ਤੱਕ ਚਾਰ ਵਾਰ ਆਖਰੀ ਤਰੀਕਾਂ ਵਿੱਚ ਵਾਧਾ ਕੀਤਾ ਜਾ ਚੁੱਕਿਆ ਹੈ। ਮਿਲੇ ਵੇਰਵਿਆਂ ਮੁਤਾਬਕ ਪੰਜਾਬ, ਹਿਮਾਚਲ ਅਤੇ ਚੰਡੀਗੜ੍ਹ ਵਿੱਚ 25 ਜੁਲਾਈ ਤੱਕ ਲਗਪਗ 27 ਲੱਖ 87 ਹਜ਼ਾਰ ਵੋਟਰ ਬਣੇ ਸਨ। ਜਦੋਂ ਕਿ 2011 ਵਿੱਚ ਹੋਈਆਂ ਚੋਣਾਂ ਵੇਲੇ ਲਗਪਗ 52 ਲੱਖ ਵੋਟਰ ਸਨ। ਹੁਣ ਹਰਿਆਣਾ ਵਿੱਚ ਵੱਖਰੀ ਗੁਰਦੁਆਰਾ ਕਮੇਟੀ ਬਣਨ ਮਗਰੋਂ ਉਥੋਂ ਦੇ ਵੋਟਰ ਇਸ ਵਿੱਚ ਸ਼ਾਮਲ ਨਹੀਂ ਹੋਣਗੇ। ਇਸ ਵਾਰ ਸਭ ਤੋਂ ਘੱਟ ਵੋਟਰ ਐੱਸਬੀਐੱਸ ਨਗਰ ਜ਼ਿਲ੍ਹੇ ਵਿੱਚ 25,090, ਪਠਾਨਕੋਟ ਵਿੱਚ 26,023, ਫਾਜ਼ਿਲਕਾ ਵਿੱਚ 46,231, ਫਰੀਦਕੋਟ ਵਿੱਚ 50,733, ਮਾਲੇਰਕੋਟਲਾ ਵਿੱਚ 53,093 , ਕਪੂਰਥਲਾ ਵਿੱਚ 67,899, ਹੁਸ਼ਿਆਰਪੁਰ ਵਿੱਚ 80,443, ਐੱਸਏਐੱਸ ਨਗਰ ਵਿੱਚ 81,607, ਫ਼ਤਹਿਗੜ੍ਹ ਸਾਹਿਬ ਵਿੱਚ 84,487, ਮੁਕਤਸਰ ਵਿੱਚ 92,083, ਰੂਪਨਗਰ ਵਿੱਚ 92,501, ਫਿਰੋਜ਼ਪੁਰ ਵਿੱਚ 94,707, ਜਲੰਧਰ ਵਿੱਚ 98,165 ਵੋਟਰ ਬਣੇ ਹਨ।

Advertisement

Advertisement
Advertisement