ਸ਼੍ਰੋਮਣੀ ਕਮੇਟੀ ਚੋਣਾਂ: ਵੋਟਾਂ ਲਈ ਇਤਰਾਜ਼ 24 ਤੱਕ ਕਰਵਾਏ ਜਾ ਸਕਦੇ ਨੇ ਦਰਜ
06:45 AM Jan 04, 2025 IST
ਪਟਿਆਲਾ (ਖੇਤਰੀ ਪ੍ਰਤੀਨਿਧ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੀਆਂ ਚੋਣਾਂ ਸਬੰਧੀ ਬਣ ਰਹੀਆਂ ਵੋਟਾਂ ਬਾਰੇ ਦਾਅਵੇ ਅਤੇ ਇਤਰਾਜ਼ 24 ਜਨਵਰੀ ਤੱਕ ਜਮ੍ਹਾਂ ਕਰਵਾਏ ਜਾ ਸਕਦੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦਿੱਤੀ। ਇਸ ਦੌਰਾਨ ਜਾਣਕਾਰੀ ਦਿੰਦਿਆਂ ਡੀਸੀ ਪ੍ਰੀਤੀ ਯਾਦਵ ਨੇ ਦੱਸਿਆ ਕਿ ਇਸ ਸਬੰਧੀ ਪਟਿਆਲਾ ਜ਼ਿਲ੍ਹੇ ਅਧੀਨ ਪੈਂਦੇ ਹਲਕਾ ਸਮਾਣਾ, ਨਾਭਾ, ਭਾਦਸੋਂ, ਡਕਾਲਾ, ਪਟਿਆਲਾ ਸ਼ਹਿਰ, ਸਨੌਰ ਅਤੇ ਰਾਜਪੁਰਾ ਹਲਕਿਆਂ ਲਈ ਰਿਵਾਈਜ਼ਿੰਗ ਅਧਿਕਾਰੀਆਂ ਵੱਲੋਂ ਅਜਿਹੇ ਇਤਰਾਜ਼ ਲਏ ਜਾਣਗੇ।
Advertisement
Advertisement