ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸ਼ਿਮਲਾ ਮਸਜਿਦ ਵਿਵਾਦ: ਰੋਕਾਂ ਤੋੜ ਕੇ ਪੁਲੀਸ ਨਾਲ ਭਿੜੇ ਮੁਜ਼ਾਹਰਾਕਾਰੀ

07:45 AM Sep 12, 2024 IST
ਸਿ਼ਮਲਾ ’ਚ ਪ੍ਰਦਰਸ਼ਨਕਾਰੀਆਂ ਨੂੰ ਖਦੇੜਦੀ ਹੋਈ ਪੁਲੀਸ। -ਫੋਟੋ: ਪੀਟੀਆਈ

ਸ਼ਿਮਲਾ, 11 ਸਤੰਬਰ
ਸ਼ਿਮਲਾ ਦੇ ਸੰਜੌਲੀ ਖੇਤਰ ’ਚ ਮਸਜਿਦ ਦਾ ਗ਼ੈਰਕਾਨੂੰਨੀ ਹਿੱਸਾ ਢਾਹੁਣ ਦੀ ਮੰਗ ਕਰ ਰਹੇ ਮੁਜ਼ਾਹਰਾਕਾਰੀਆਂ ਦੀ ਅੱਜ ਸੁਰੱਖਿਆ ਕਰਮੀਆਂ ਨਾਲ ਝੜਪ ਹੋ ਗਈ। ਮੁਜ਼ਾਹਰਾਕਾਰੀਆਂ ਨੇ ਪੁਲੀਸ ਵੱਲੋਂ ਲਾਈਆਂ ਰੋਕਾਂ ਤੋੜ ਦਿੱਤੀਆਂ ਅਤੇ ਪਥਰਾਅ ਕੀਤਾ, ਜਦਕਿ ਪੁਲੀਸ ਨੇ ਉਨ੍ਹਾਂ ਨੂੰ ਖਿੰਡਾਉਣ ਲਈ ਜਲ ਤੋਪਾਂ ਦੀ ਵਰਤੋਂ ਕੀਤੀ ਤੇ ਲਾਠੀਚਾਰਜ ਵੀ ਕੀਤਾ।
ਮੁਜ਼ਾਹਰਾਕਾਰੀ ਨਾਅਰੇਬਾਜ਼ੀ ਕਰਦਿਆਂ ਸਬਜ਼ੀ ਮੰਡੀ ਢੱਲੀ ’ਚ ਇਕੱਠੇ ਹੋਏ ਅਤੇ ਰੋਸ ਦਰਜ ਕਰਾਉਣ ਲਈ ਪਾਬੰਦੀ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਤੇ ਪ੍ਰਸ਼ਾਸਨ ਦੀ ਚਿਤਾਵਨੀ ਨੂੰ ਅਣਗੌਲਿਆਂ ਕਰਦਿਆਂ ਸੰਜੌਲੀ ਵੱਲ ਮਾਰਚ ਸ਼ੁਰੂ ਕਰ ਦਿੱਤਾ। ਉਨ੍ਹਾਂ ਢੱਲੀ ਸੁਰੰਗ ਨੇੜੇ ਲਾਈਆਂ ਰੋਕਾਂ ਤੋੜ ਦਿੱਤੀਆਂ। ਕੁਝ ਹਿੰਦੂ ਸਮੂਹਾਂ ਦੇ ਸੱਦੇ ’ਤੇ ਇਕੱਠੇ ਹੋਏ ਮੁਜ਼ਾਹਰਾਕਾਰੀ ਜਦੋਂ ਸੰਜੌਲੀ ਅੰਦਰ ਦਾਖਲ ਹੋਏ ਅਤੇ ਮਸਜਿਦ ਨੇੜੇ ਲੱਗੀਆਂ ਰੋਕੀਆਂ ਤੋੜ ਦਿੱਤੀਆਂ ਤਾਂ ਪੁਲੀਸ ਨੇ ਉਨ੍ਹਾਂ ਨੂੰ ਖਿੰਡਾਉਣ ਲਈ ਲਾਠੀਚਾਰਜ ਕੀਤਾ ਤੇ ਜਲ ਤੋਪਾਂ ਦੀ ਵਰਤੋਂ ਕੀਤੀ। ਪੁਲੀਸ ਨੇ ਹਿੰਦੂ ਜਾਗਰਣ ਮੰਚ ਦੇ ਸਕੱਤਰ ਕਮਲ ਗੌਤਮ ਸਮੇਤ ਕੁਝ ਮੁਜ਼ਾਹਰਾਕਾਰੀਆਂ ਨੂੰ ਹਿਰਾਸਤ ’ਚ ਲੈ ਲਿਆ ਗਿਆ। ਝੜਪ ਕਾਰਨ ਸੰਜੌਲੀ, ਢੱਲੀ ਤੇ ਨੇੜਲੇ ਇਲਾਕਿਆਂ ਦੇ ਬੱਚੇ ਸਕੂਲਾਂ ’ਚ ਫਸੇ ਰਹੇ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਖ਼ਿਲਾਫ਼ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਪ੍ਰਦਰਸ਼ਨ ਦੀ ਜਾਣਕਾਰੀ ਹੋਣ ਦੇ ਬਾਵਜੂਦ ਸਕੂਲ ਬੰਦ ਰੱਖਣ ਦੇ ਹੁਕਮ ਨਹੀਂ ਦਿੱਤੇ ਗਏ। ਝੜਪ ਤੇ ਪਥਰਾਅ ’ਚ ਘੱਟ ਤੋਂ ਘੱਟ ਦੋ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ ਹਨ ਜਦਕਿ ਮੁਜ਼ਾਹਾਕਾਰੀਆਂ ਨੇ ਦਾਅਵਾ ਕੀਤਾ ਪੁਲੀਸ ਕਾਰਵਾਈ ’ਚ ਉਨ੍ਹਾਂ ’ਚੋਂ ਵੀ ਕੁਝ ਲੋਕਾਂ ਨੂੰ ਸੱਟਾਂ ਵੱਜੀਆਂ ਹਨ। ਸ਼ਿਮਲਾ ਦੇ ਐੱਸਪੀ ਸੰਜੀਵ ਕੁਮਾਰ ਗਾਂਧੀ ਤੇ ਡੀਜੀਪੀ ਅਤੁਲ ਵਰਮਾ ਨੇ ਕਿਹਾ, ‘ਅਸੀਂ ਗੱਲਬਾਤ ਰਾਹੀਂ ਸਥਿਤੀ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਕੋਈ ਨੇਤਾ ਨਹੀਂ ਹੈ ਅਤੇ ਭੀੜ ਗੱਲ ਸੁਣਨ ਨੂੰ ਤਿਆਰ ਨਹੀਂ ਹੈ।’ ਦੂਜੇ ਪਾਸੇ ਮੁਜ਼ਾਹਰਾਕਾਰੀਆਂ ਦੇ ਆਗੂਆਂ ’ਚੋਂ ਇੱਕ ਵਿਜੈ ਸ਼ਰਮਾ ਨੇ ਕਿਹਾ ਕਿ ਪੁਲੀਸ ਦੇ ਲਾਠੀਚਾਰਜ ਕਾਰਨ ਖੇਤਰ ’ਚ ਅਸ਼ਾਂਤੀ ਦਾ ਮਾਹੌਲ ਬਣਿਆ ਹੈ। ਕਈ ਮੁਜ਼ਾਹਰਾਕਾਰੀਆਂ ਨੇ ਦੋਸ਼ ਲਾਇਆ ਕਿ ਸਰਕਾਰ ਨੇ ਪਹਿਲਾਂ ਉਨ੍ਹਾਂ ਨੂੰ ਸ਼ਾਂਤੀਮਈ ਮੁਜ਼ਾਹਰਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਤੇ ਹੁਣ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। -ਪੀਟੀਆਈ

Advertisement

Advertisement