ਸ਼ਿਲਪਾ ਸ਼ੈੱਟੀ ਨੇ ‘ਬੇਬੀ ਟਰੱਫਲ’ ਨਾਲ ਵੀਡੀਓ ਸਾਂਝੀ ਕੀਤੀ
04:34 AM Mar 24, 2025 IST
ਮੁੰਬਈ:
Advertisement
ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਸੋਸ਼ਲ ਮੀਡੀਆ ’ਤੇ ਆਪਣੇ ਛੋਟੇ ਪਾਲਤੂ ਕੁੱਤੇ ‘ਬੇਬੀ ਟਰੱਫਲ’ ਦੀ ਵੀਡੀਓ ਸਾਂਝੀ ਕੀਤੀ ਹੈ। ਇਸ ਪੋਸਟ ’ਤੇ ਅਦਾਕਾਰਾ ਦੇ ਵੱਡੀ ਗਿਣਤੀ ਪ੍ਰਸ਼ੰਸਕਾਂ ਨੇ ਟਿੱਪਣੀਆਂ ਕੀਤੀਆਂ ਹਨ। ਅਦਾਕਾਰਾ ਨੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਦੇ ਖਾਤੇ ’ਤੇ ਐਤਵਾਰ ਨੂੰ ਇੱਕ ਵੀਡੀਓ ਸਾਂਝਾ ਕੀਤਾ ਹੈ। ‘ਲਾਈਫ ਇਨ ਏ ਮੈਟਰੋ’ ਦੀ ਅਦਾਕਾਰਾ ਨੇ ਆਪਣੇ ਪ੍ਰਸ਼ੰਸਕਾਂ ਨਾਲ ਇਹ ਵੀਡੀਓ ਸਾਂਝੀ ਕੀਤੀ। ਇਸ ਵਿੱਚ ਕੁੱਤਾ ਅਦਾਕਾਰਾ ਦੇ ਹੱਥ ’ਤੇ ਆਪਣਾ ਪੰਜਾ ਮਾਰਦਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਵੀਡੀਓ ਵਿੱਚ ਸ਼ਿਲਪਾ ਕੁੱਤੇ ਨਾਲ ਲਾਡ ਲਡਾਉਂਦੀ ਹੋਈ ਬਹੁਤ ਖੁ਼ਸ਼ ਦਿਖਾਈ ਦੇ ਰਹੀ ਹੈ। ਇਸ ਵੀਡੀਓ ਨਾਲ ਪਾਈ ਕੈਪਸ਼ਨ ਵਿੱਚ ਅਦਾਕਾਰਾ ਨੇ ਲਿਖਿਆ ਹੈ, ‘‘ਮੈਨੂੰ ਆਪਣੀ ਮੰਮੀ ਵਜੋਂ ਚੁਣਨ ਲਈ ਤੁਹਾਡਾ ਧੰਨਵਾਦ ਪਿਆਰੇ ਬੱਚੇ, ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ।’’ ਸ਼ਿਲਪਾ ਇਸ ਤੋਂ ਪਹਿਲਾਂ ਵੈੱਬ ਸੀਰੀਜ਼ ਇੰਡੀਅਨ ਪੁਲੀਸ ਫੋਰਸ ਵਿੱਚ ਦਿਖਾਈ ਦਿੱਤੀ ਹੈ। ਇਸ ਦਾ ਨਿਰਦੇਸ਼ਨ ਰੋਹਿਤ ਸ਼ੈੱਟੀ ਨੇ ਕੀਤਾ ਸੀ। -ਏਐੱਨਆਈ
Advertisement
Advertisement