ਸ਼ਿਲਪਾ ਨੇ ਜੈਕੀ ਦੇ ਵਿਆਹ ’ਚ ਨੱਚ ਕੇ ਨਿਭਾਇਆ ਵਾਅਦਾ
ਮੁੰਬਈ: ਬੌਲੀਵੁੱਡ ਅਦਾਕਾਰਾ ਸ਼ਿਲਪਾ ਸੈੱਟੀ ਨੇ ਅਦਾਕਾਰਾ ਰਕੁਲ ਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ ਦੇ 21 ਫਰਵਰੀ ਨੂੰ ਹੋਏ ਵਿਆਹ ਸਮਾਗਮ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਸ਼ਿਲਪਾ ਆਪਣੇ ਪਤੀ ਰਾਜ ਕੁੰਦਰਾ ਨਾਲ ਭੰਗੜਾ ਪਾਉਂਦੀ ਨਜ਼ਰ ਆ ਰਹੀ ਹੈ। ਵੀਡੀਓ ਵਿੱਚ ਦੋਵਾਂ ਨੇ ਕਾਲੇ ਕੱਪੜੇ ਪਾਏ ਹੋਏ ਹਨ ਅਤੇ ਪੰਜਾਬੀ ਗੀਤ ‘ਮੁੰਡਿਆਂ ਤੋਂ ਬੱਚ ਕੇ ਰਹੀਂ’ ’ਤੇ ਭੰਗੜਾ ਪਾ ਰਹੇ ਹਨ। ਇੰਸਟਾਗ੍ਰਾਮ ’ਤੇ ਵੀਡੀਓ ਸਾਂਝੀ ਕਰਦਿਆਂ ਸ਼ਿਲਪਾ ਨੇ ਕਿਹਾ, ‘‘15 ਸਾਲ ਪਹਿਲਾਂ ਸਾਡੇ ਵਿਆਹ ’ਤੇ ਨੱਚੇ ਜੈਕੀ ਨਾਲ ਆਪਣਾ ਵਾਅਦਾ ਪੂਰਾ ਕੀਤਾ। ਪਤਾ ਨਹੀਂ ਸੀ ਕਿ ਰਾਜ ਕੁੰਦਰਾ ਭੰਗੜੇ ਵਿੱਚ ਮੇਰਾ ਅਜਿਹਾ ਸਾਥ ਦੇਵੇਗਾ। ਲਾਜਵਾਬ ਪੇਸ਼ਕਾਰੀ। ਜੈਕੀ ਅਤੇ ਰਕੁਲ ਨੂੰ ਢੇਰ ਸਾਰਾ ਪਿਆਰ।’’ ਸ਼ਿਲਪਾ ਵੱਲੋਂ ਵੀਡੀਓ ਸਾਂਝੀ ਕਰਨ ਤੋਂ ਕੁਝ ਸਮੇਂ ਬਾਅਦ ਰਕੁਲ ਨੇ ਪ੍ਰਤੀਕਿਰਿਆ ਦਿੱਤੀ, ‘‘ਉਫ... ਦੋਵੇਂ ਕਿੰਨਾ ਵਧੀਆ ਨੱਚੇ। ਤੁਹਾਨੂੰ ਵੀ ਬਹੁਤ ਪਿਆਰ।’’ ਇਸੇ ਤਰ੍ਹਾਂ ਜੈਕੀ ਨੇ ਕਿਹਾ, ‘‘ਵਾਹ... ਭਾਵੇਂ ਮੈਂ ਤੁਹਾਨੂੰ ਲਾਈਵ ਨੱਚਦੇ ਦੇਖਿਆ ਸੀ ਪਰ ਇੱਕ ਵਾਰ ਫਿਰ ਮੈਂ ਤੁਹਾਡੇ ਤੋਂ ਬਹੁਤ ਪ੍ਰਭਾਵਿਤ ਹੋਇਆ ਹਾਂ।’’ ਜ਼ਿਕਰਯੋਗ ਹੈ ਕਿ 21 ਫਰਵਰੀ ਨੂੰ ਗੋਆ ਵਿੱਚ ਰਕੁਲ ਅਤੇ ਜੈਕੀ ਦਾ ਸਿੱਖ ਅਤੇ ਸਿੰਧੀ ਰੀਤੀ ਰਿਵਾਜ਼ਾਂ ਅਨੁਸਾਰ ਵਿਆਹ ਹੋਇਆ ਸੀ। ਵਿਆਹ ਸਮਾਗਮ ਵਿੱਚ ਅਕਸ਼ੈ ਕੁਮਾਰ, ਟਾਈਗਰ ਸ਼ਰਾਫ, ਸ਼ਿਲਪਾ ਸੈੱਟੀ, ਅਰਜੁਨ ਕਪੂਰ, ਵਰੁਨ ਧਵਨ, ਅਤੇ ਈਸ਼ਾ ਦਿਓਲ ਸਮੇਤ ਹੋਰ ਬੌਲੀਵੁੱਡ ਅਦਾਕਾਰਾਂ ਨੇ ਸ਼ਿਰਕਤ ਕੀਤੀ ਸੀ। -ਏਐੱਨਆਈ