For the best experience, open
https://m.punjabitribuneonline.com
on your mobile browser.
Advertisement

ਸ਼ਿਲਪਾ ਨੇ ‘ਨੈਨੋਂ ਮੇਂ ਸਪਨਾ’ ਗੀਤ ਉੱਤੇ ਕੀਤਾ ਨ੍ਰਿਤ

08:58 AM Apr 05, 2024 IST
ਸ਼ਿਲਪਾ ਨੇ ‘ਨੈਨੋਂ ਮੇਂ ਸਪਨਾ’ ਗੀਤ ਉੱਤੇ ਕੀਤਾ ਨ੍ਰਿਤ
Advertisement

ਮੁੰਬਈ: ਅਦਾਕਾਰਾ ਸ਼ਿਲਪਾ ਸ਼ੈਟੀ ਕੁੰਦਰਾ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ’ਤੇ ‘ਸਿਸਟਰ ਸਕੁਐਡ’ ਨਾਲ ਨ੍ਰਿਤ ਦੀ ਵੀਡੀਓ ਸਾਂਝੀ ਕੀਤੀ ਹੈ। ਉਸ ਨੂੰ ਹੁਣੇ ਜਿਹੇ ਐਕਸ਼ਨ ਬੈੱਬ ਸੀਰੀਜ਼ ‘ਇੰਡੀਅਨ ਪੁਲੀਸ ਫੋਰਸ’ ਵਿੱਚ ਦੇਖਿਆ ਗਿਆ ਸੀ। ਸ਼ੇਅਰ ਕੀਤੀ ਇਸ ਵੀਡੀਓ ਵਿੱਚ ਸ਼ਿਲਪਾ ਨੂੰ ਆਪਣੀ ਭੈਣ ਸ਼ਮਿਤਾ ਸ਼ੈਟੀ ਅਤੇ ਅਦਾਕਾਰਾ ਅਕਾਂਕਸ਼ਾ ਮਲਹੋਤਰਾ ਨਾਲ ਨ੍ਰਿਤ ਕਰਦਿਆਂ ਦੇਖਿਆ ਜਾ ਸਕਦਾ ਹੈ। ਵੀਰਵਾਰ ਨੂੰ ਸ਼ਿਲਪਾ ਨੇ ਇੰਸਟਾਗ੍ਰਾਮ ’ਤੇ ਫ਼ਿਲਮ ‘ਹਿੰਮਤਵਾਲਾ’ ਦੇ ਗੀਤ ‘ਨੈਨੋਂ ਮੇਂ ਸਪਨਾ’ ਉਤੇ ਨੱਚਦਿਆਂ-ਝੂਮਦਿਆਂ ਦੀ ਵੀਡੀਓ ਸਾਂਝੀ ਕੀਤੀ ਹੈ। ਵੀਡੀਓ ਵਿੱਚ ਤਿੰਨਾਂ ਨੇ ਸਫੈਦ ਟੀ ਸ਼ਰਟ ਅਤੇ ਡੈਨਿਮ ਦੀਆਂ ਜੀਨਾਂ ਪਾਈਆਂ ਹੋਈਆਂ ਹਨ। ਸ਼ਿਲਪਾ ਨੇ ਕੈਪਸ਼ਨ ਵਿੱਚ ਲਿਖਿਆ ਹੈ, ‘ਇੱਕ ਹਿੰਮਤਵਾਲਾ ਤੋਹਫ਼ਾ ਤੁਹਾਡੇ ਲਈ।’ ਇਸ ਤੋਂ ਪਹਿਲਾਂ ਸ਼ਿਲਪਾ ਆਪਣੇ ਪਰਿਵਾਰ ਸਣੇ ਰਾਜਸਥਾਨ ਦੇ ਰਣਥੰਭੌਰ ਵਿੱਚ ਛੁੱਟੀਆਂ ਮਨਾਉਣ ਗਈ ਸੀ। ਉਸ ਨੇ ਕਿਹਾ ਕਿ ਇਹ ਦੌਰਾ ਨਾ ਕੇਵਲ ਉਸ ਦੇ ਬੱਚਿਆਂ ਲਈ ਸਗੋਂ ਉਸ ਲਈ ਵੀ ਵਧੀਆ ਰਿਹਾ ਹੈ। ਸ਼ਿਲਪਾ ਨੇ ਐਕਸ ’ਤੇ ਆਪਣੇ ਬੱਚਿਆਂ ਵਿਆਨ ਅਤੇ ਸਮੀਸ਼ਾ ਨਾਲ ਰਣਥੰਭੋਰ ਨੈਸ਼ਨਲ ਪਾਰਕ ਵਿੱਚ ਆਪਣੀ ਸਫਾਰੀ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ। ਅਦਾਕਾਰਾ ਜਲਦੀ ਹੀ ਕੰਨੜ ਐਕਸ਼ਨ ਫ਼ਿਲਮ ‘ਕੇਡੀ- ਦਿ ਡੇਵਿਲ’ ਵਿੱਚ ਦਿਖਾਈ ਦੇਵੇਗੀ। -ਆਈਏਐੱਨਐੈੱਸ

Advertisement

Advertisement
Author Image

sukhwinder singh

View all posts

Advertisement
Advertisement
×