ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸ਼ੀਤਲ ਅੰਗੁਰਾਲ ਪੈਨਡਰਾਈਵ ਸਮੇਤ ਮੁੱਖ ਮੰਤਰੀ ਦੀ ਕਰਨਗੇ ਉਡੀਕ

02:10 PM Jul 04, 2024 IST
ਦੀਪਕਮਲ ਕੌਰਜਲੰਧਰ, 4 ਜੁਲਾਈ
Advertisement

ਸਾਬਕਾ ਵਿਧਾਇਕ ਅਤੇ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਜਲੰਧਰ ਪੱਛਮੀ ਖੇਤਰ ਦੇ ਬਾਬੂ ਜਗਜੀਵਨ ਰਾਮ ਚੌਂਕ ਵਿਚ ਟੈਂਟ ਵਿੱਚ ਦੋ ਕੁਰਸੀਆਂ ਲਗਾਈਆਂ ਹਨ, ਜਿਥੇ ਉਹ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਰਿਕਾਰਡਿੰਗ ਵਾਲੀ ਪੈਨਡਰਾਈਵ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਉਡੀਕ ਕਰਨਗੇ। ਇਸ ਸਬੰਧੀ ਸ਼ੀਤਲ ਅੰਗਰੁਾਲ ਨੇ ਸੋਸ਼ਲ ਮੀਡੀਆ 'ਐਕਸ' ਤੇ ਪੋਸਟਰ ਵੀ ਸਾਂਝਾ ਕੀਤਾ ਹੈ। ਜਿਸ ਵਿਚ ਪ੍ਰੋਗਰਾਮ ਨੂੰ ਜਨਤਾ ਦੀ ਅਦਾਲਤ ਦਾ ਨਾਂ ਦਿੱਤਾ ਗਿਆ ਹੈ। ਪੋਸਟ ਵਿਚ ਅੰਗੁਰਾਲ ਨੇ ਮੁੱਖ ਮੰਤਰੀ ਨੂੰ ਟੈਗ ਕਰਦਿਆਂ ਲਿਖਿਆ ਹੈ, ‘‘ਮੈਂ ਤੁਹਾਡਾ ਇੰਤਜ਼ਾਰ ਕਰਾਂਗਾ, ਤੁਹਾਨੂੰ ਸਤਿਕਾਰ ਸਹਿਤ ਬੁਲਾਵਾ ਦਿੰਦਾ ਹਾਂ।’’

ਬਾਅਦ ਦੁਪਹਿਰ 2 ਵਜੇ ਨਿਰਧਾਰਤ ਕੀਤੇ ਗਏ ਇਸ ਪ੍ਰੋਗਰਾਮ ਵਿਚ ਅੰਗੁਰਾਲ ਨੇ ਆਪਣੇ ਲਈ ਛੋਟੀ ਜਦੋਂਕਿ ਮੁੱਖ ਮੰਤਰੀ ਲਈ ਉੱਚੀ ਕੁਰਸੀ ਲਗਾਈ ਹੈ। ਅੰਗੁਰਾਲ ਨੇ ਬੀਤੀ ਰਾਤ ਮੁੱਖ ਮੰਤਰੀ ਵੱਲੋਂ ਦਿੱਤੀ ਚੁਣੌਤੀ ਨੂੰ ਸਵੀਕਾਰ ਕਰ ਲਿਆ ਹੈ। ਅੰਗੁਰਾਲ ਨੇ ਸੋਮਵਾਰ ਨੂੰ ਕਿਹਾ ਸੀ ਕਿ ਉਸ ਕੋਲ ‘ਆਪ’ ਆਗੂਆਂ ਖ਼ਿਲਾਫ਼ 40 ਆਡੀਓ ਰਿਕਾਰਡਿੰਗਾਂ ਹਨ ਜੋ ਸੱਟੇਬਾਜ਼ੀ, ਲਾਟਰੀ ਅਤੇ ਜੂਏ ਸਮੇਤ ਗ਼ੈਰਕਾਨੂੰਨੀ ਕਾਰੋਬਾਰਾਂ ਵਿਚ ਲੱਗੇ ਲੋਕਾਂ ਤੋਂ ਕਰੋੜਾਂ ਰੁਪਏ ਇਕੱਠੇ ਕਰ ਰਹੇ ਹਨ। ਹਾਲਾਂਕਿ ਮੁੱਖ ਮੰਤਰੀ ਮਾਨ ਦੇ ਇਥੇ ਪਹੁੰਚਣ ਦੀ ਸੰਭਾਵਨਾ ਘੱਟ ਦਿਖਾਈ ਦੇ ਰਹੀ ਹੈ। ਜ਼ਿਕਰਯੋਗ ਹੈ ਕਿ ਜਲੰਧਰ ਪੱਛਮੀ ਤੋਂ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਨੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਸੀ। ਜਿਸ ਤੋਂ ਬਾਅਦ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ 10 ਜੁਲਾਈ ਨੂੰ ਹੋਣੀ ਹੈ। ਖੇਤਰ ਵਿਚ ਚੋਣਾਂ ਦਾ ਮਾਹੌਲ ਭਖ਼ਿਆ ਹੋਇਆ ਹੈ।

Advertisement

Advertisement
Advertisement