For the best experience, open
https://m.punjabitribuneonline.com
on your mobile browser.
Advertisement

ਵਿਸ਼ਵ ਡੈੱਫ ਚੈਂਪੀਅਨਸ਼ਿਪ ’ਚ ਸ਼ੌਰਿਆ ਸੈਣੀ ਨੇ ਸੋਨ ਤਗ਼ਮਾ ਜਿੱਤਿਆ

07:22 AM Sep 07, 2024 IST
ਵਿਸ਼ਵ ਡੈੱਫ ਚੈਂਪੀਅਨਸ਼ਿਪ ’ਚ ਸ਼ੌਰਿਆ ਸੈਣੀ ਨੇ ਸੋਨ ਤਗ਼ਮਾ ਜਿੱਤਿਆ
Advertisement

ਹਨੋਵਰ:

ਸ਼ੌਰਿਆ ਸੈਣੀ ਨੇ ਅੱਜ ਇੱਥੇ ਪੁਰਸ਼ਾਂ ਦੇ 50 ਮੀਟਰ ਰਾਈਫਲ 3-ਪੋਜ਼ੀਸ਼ਨਜ਼ ਮੁਕਾਬਲੇ ਵਿੱਚ 452.4 ਦੇ ਸਕੋਰ ਨਾਲ ਵਿਸ਼ਵ ਡੈੱਫ ਚੈਂਪੀਅਨਸ਼ਿਪ ਦਾ ਰਿਕਾਰਡ ਬਣਾਉਂਦਿਆਂ ਸੋਨ ਤਗ਼ਮਾ ਜਿੱਤਿਆ। ਸੈਣੀ ਨੇ ਕੁਆਲੀਫਿਕੇਸ਼ਨ ਗੇੜ ਤੋਂ 580 ਦੇ ਸਕੋਰ ਨਾਲ ਫਾਈਨਲ ਵਿੱਚ ਕਦਮ ਰੱਖਿਆ ਸੀ। ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਮਗਰੋਂ ਸੈਣੀ ਦਾ ਮੁਕਾਬਲੇ ’ਚ ਇਹ ਦੂਜਾ ਤਗ਼ਮਾ ਹੈ। ਹੋਰ ਭਾਰਤੀਆਂ ਵਿੱਚ ਕੁਸ਼ਾਗਰ ਸਿੰਘ ਨੇ ਫਾਈਨਲ ਵਿੱਚ ਚੌਥਾ ਸਥਾਨ ਹਾਸਲ ਕੀਤਾ। ਚੇਤਨ ਹਨਮੰਤ ਸਪਕਾਲ ਨੇ ਪੁਰਸ਼ਾਂ ਦੇ 25 ਮੀਟਰ ਰੈਪਿਡ ਫਾਇਰ ਪਿਸਟਲ ਮੁਕਾਬਲੇ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ, ਜਿਸ ਨਾਲ ਭਾਰਤ ਦੇ ਤਗ਼ਮਿਆਂ ਦੀ ਗਿਣਤੀ 17 ਹੋ ਗਈ ਹੈ, ਜਿਸ ਵਿੱਚ ਪੰਜ ਸੋਨ, ਸੱਤ ਚਾਂਦੀ ਅਤੇ ਪੰਜ ਕਾਂਸੀ ਦੇ ਤਗ਼ਮੇ ਸ਼ਾਮਲ ਹਨ। -ਪੀਟੀਆਈ

Advertisement

Advertisement
Author Image

joginder kumar

View all posts

Advertisement