For the best experience, open
https://m.punjabitribuneonline.com
on your mobile browser.
Advertisement

ਨੀਰਜ ਚੋਪੜਾ ਨੇ ਡਾਇਮੰਡ ਲੀਗ ਦੇ ਫਾਈਨਲ ਲਈ ਕੁਆਲੀਫਾਈ ਕੀਤਾ

07:20 AM Sep 07, 2024 IST
ਨੀਰਜ ਚੋਪੜਾ ਨੇ ਡਾਇਮੰਡ ਲੀਗ ਦੇ ਫਾਈਨਲ ਲਈ ਕੁਆਲੀਫਾਈ ਕੀਤਾ
Advertisement

ਨਵੀਂ ਦਿੱਲੀ:

ਭਾਰਤ ਦੇ ਦੋ ਵਾਰ ਦੇ ਓਲੰਪਿਕ ਤਗ਼ਮਾ ਜੇਤੂੁ ਜੈਵਲਿਨ ਥਰੋਅ ਸਟਾਰ ਨੀਰਜ ਚੋਪੜਾ ਨੇ ਵੱਕਾਰੀ ਡਾਇਮੰਡ ਲੀਗ ਦੀ 14 ਸੀਰੀਜ਼ ਮਗਰੋਂ ਸੂਚੀ ਵਿੱਚ ਚੌਥੇ ਸਥਾਨ ’ਤੇ ਰਹਿ ਕੇ ਫਾਈਨਲ ਲਈ ਕੁਆਲੀਫਾਈ ਕੀਤਾ ਹੈ। ਡਾਇਮੰਡ ਲੀਗ ਦਾ ਫਾਈਨਲ 13 ਅਤੇ 14 ਸਤੰਬਰ ਨੂੰ ਬ੍ਰਸਲਜ਼ ਵਿੱਚ ਹੋਵੇਗਾ। ਇਸ ਮੁਕਾਬਲੇ ਦੇ ਨਾਲ ਹੀ ਅਥਲੈਟਿਕਸ ਵਿੱਚ ਇਸ ਸੈਸ਼ਨ ਦੀ ਸਮਾਪਤੀ ਵੀ ਹੋਵੇਗੀ। ਨੀਰਜ ਚੋਪੜਾ ਡਾਇਮੰਡ ਲੀਗ ਦੇ ਦੋਹਾ ਅਤੇ ਲੁਸਾਨੇ ਸੈਸ਼ਨ ਵਿੱਚ ਦੂਜੇ ਸਥਾਨ ’ਤੇ ਰਿਹਾ ਸੀ। -ਪੀਟੀਆਈ

Advertisement

Advertisement
Author Image

joginder kumar

View all posts

Advertisement