ਸ਼ੇਅਰ ਬਜ਼ਾਰ: ਦੋ ਸੈਸ਼ਨਾਂ ਦੀ ਗਿਰਾਵਟ ਤੋਂ ਬਾਅਦ ਸ਼ੁਰੂਆਤੀ ਕਾਰੋਬਾਰ 'ਚ ਸਥਿਰਤਾ
11:17 AM Aug 14, 2024 IST
Advertisement
ਮੁੰਬਈ, 14 ਅਗਸਤ
ਘਰੇਲੂ ਬਜ਼ਾਰ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਗਿਰਾਵਟ ਦੇ ਦੋ ਸੈਸ਼ਨਾਂ ਤੋਂ ਬਾਅਦ ਮਜ਼ਬੂਤ ਨਜ਼ਰ ਆ ਰਹੇ ਹਨ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ ’ਚ 144.92 ਅੰਕ ਵਧ ਕੇ 79,100.95 ’ਤੇ ਖੁੱਲ੍ਹਿਆ। ਜਦਕਿ ਐੱਨਐੱਸਈ ਨਿਫ਼ਟੀ 57.5 ਅੰਕਾਂ ਦੇ ਵਾਧੇ ਨਾਲ 24,196.50 ਅੰਕਾਂ 'ਤੇ ਰਿਹਾ। ਇਸ ਦੌਰਾਨ ਸੈਂਸੈਕਸ ਸੂਚੀਬੱਧ 30 ਕੰਪਨੀਆਂ ਵਿੱਚੋਂ ਐਚਸੀਐਲ ਟੈਕਨਾਲੋਜੀਜ਼, ਮਹਿੰਦਰਾ ਐਂਡ ਮਹਿੰਦਰਾ, ਟੈਕ ਮਹਿੰਦਰਾ, ਟਾਟਾ ਮੋਟਰਜ਼, ਸਟੇਟ ਬੈਂਕ ਆਫ਼ ਇੰਡੀਆ ਅਤੇ ਐਨਟੀਪੀਸੀ ਸਭ ਤੋਂ ਵੱਧ ਲਾਭਕਾਰੀ ਸਨ। -ਪੀਟੀਆਈ
Advertisement
Advertisement
Advertisement