For the best experience, open
https://m.punjabitribuneonline.com
on your mobile browser.
Advertisement

ਸਪੈਮ ਕਾਲ ਕਰਨ ਵਾਲੀਆਂ ਗ਼ੈਰ-ਰਜਿਸਟਰਡ ਯੂਨਿਟਾਂ ਦੇ ਕੁਨੈਕਸ਼ਨ ਕੱਟਣ ਦਾ ਨਿਰਦੇਸ਼

04:04 PM Aug 13, 2024 IST
ਸਪੈਮ ਕਾਲ ਕਰਨ ਵਾਲੀਆਂ ਗ਼ੈਰ ਰਜਿਸਟਰਡ ਯੂਨਿਟਾਂ ਦੇ ਕੁਨੈਕਸ਼ਨ ਕੱਟਣ ਦਾ ਨਿਰਦੇਸ਼
ਫੋਟੋ (TRAI/X)
Advertisement

ਨਵੀਂ ਦਿੱਲੀ, 13 ਅਗਸਤ

Advertisement

ਦੂਰਸੰਚਾਰ ਰੈਗੂਲੇਟਰੀ ਟ੍ਰਾਈ ਨੇ ਮੰਗਲਵਾਰ ਨੂੰ ਦੂਰਸੰਚਾਰ ਕੰਪਨੀਆਂ ਨੂੰ ਨਿਰਦੇਸ਼ ਦਿੱਤਾ ਕਿ ਅਣਚਾਹੀਆਂ(ਸਪੈਮ ਕਾਲਾਂ) ਕਰਨ ਵਾਲੀਆਂ ਗ਼ੈਰ-ਰਜਿਸਟਰਡ ਟੈਲੀਮਾਰਕਿਟਿੰਗ ਕੰਪਨੀਆਂ ਦੇ ਸਾਰੇ ਦੂਰਸੰਚਾਰ ਸੰਸਾਧਨਾ ਦਾ ਕੁਨੈਕਸ਼ਨ ਕੱਟਣ ਦੇ ਨਾਲ-ਨਾਲ ਉਨ੍ਹਾਂ ਨੂੰ ਦੋ ਸਾਲ ਲਈ ਕਾਲੀ ਸੂਚੀ ’ਚ ਪਾਇਆ ਜਾਵੇ। ਇਸ ਦੇ ਨਾਲ ਹੀ ਟ੍ਰਾਈ ਨੇ ਕੰਪਨੀਆਂ ਨੂੰ ਇਨ੍ਹਾਂ ਹੁਕਮਾਂ ਦਾ ਤੁਰੰਤ ਪਾਲਣ ਅਤੇ ਕੀਤੀ ਗਈ ਕਾਰਵਾਈ ਬਾਰੇ ਪਹਿਲ ਦੇ ਅਧਾਰ ’ਤੇ ਬਿਓਰਾ ਦੇਣ ਲਈ ਵੀ ਕਿਹਾ ਹੈ। ਟ੍ਰਾਈ ਨੇ ਦੂਰਸੰਚਾਰ ਕੰਪਨੀਆਂ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਇਸ ਕਾਰਵਾਈ ਨਾਲ ਗ਼ੈਰ-ਰਜਿਸਟਰਡ ਟੈਲੀਮਾਰਕਿਟਿੰਗ ਕੰਪਨੀਆਂ ਵੱਲੋਂ ਉਪਭੋਗਤਾਵਾਂ ਨੂੰ ਕੀਤੀਆਂ ਜਾਣ ਵਾਲੀਆਂ ਕਾਲਾਂ ਵਿਚ ਕਮੀ ਆਵੇਗੀ। ਇਸ ਸਬੰਧ ਵਿਚ ਹੋਈ ਬੈਠਕ ਦੌਰਾਨ ਏਅਰਟੈੱਲ, ਬੀਐੱਸਐੱਨਐੱਲ, ਰਿਲਾਂਇਸ ਜੀਓ, ਟਾਟਾ ਟੈਲੀਸਰਵਿਸਿਜ਼, ਵੋਡਾਫੋਨ ਆਈਡੀਆ ਲਿਮਿਟਡ, ਕਿਉਟੀਐੱਲ, ਵੀਕਾਨ ਮੋਬਾਈਲ ਅਤੇ ਇੰਨਫ੍ਰਾ ਪ੍ਰਾਈਵੇਟ ਲਿਮੀਟਡ ਦੇ ਅਧਿਕਾਰੀਆਂ ਲੇ ਸ਼ਿਰਕਤ ਕੀਤੀ। -ਪੀਟੀਆਈ

Advertisement

Advertisement
Author Image

Puneet Sharma

View all posts

Advertisement