Share Market: ਚਾਰ ਦਿਨਾਂ ਵਿੱਚ ਨਿਵੇਸ਼ਕਾਂ ਦੇ 24.69 ਲੱਖ ਕਰੋੜ ਡੁੱਬੇ
06:07 AM Jan 14, 2025 IST
ਨਵੀਂ ਦਿੱਲੀ, 13 ਜਨਵਰੀ
ਸ਼ੇਅਰ ਬਾਜ਼ਾਰ ’ਚ ਪਿਛਲੇ ਚਾਰ ਦਿਨਾਂ ਤੋਂ ਚੱਲ ਰਹੀ ਗਿਰਾਵਟ ’ਚ ਨਿਵੇਸ਼ਕਾਂ ਦੇ 24.69 ਲੱਖ ਕਰੋੜ ਰੁਪਏ ਡੁੱਬ ਗਏ ਹਨ। ਆਲਮੀ ਮੰਡੀ ’ਚ ਕੱਚੇ ਤੇਲ ਦੀਆਂ ਕੀਮਤਾਂ ਵਧਣ, ਵਿਦੇਸ਼ੀ ਫੰਡਾਂ ਵੱਲੋਂ ਸ਼ੇਅਰਾਂ ਦੀ ਵਿਕਰੀ ਅਤੇ ਰੁਪਏ ’ਚ ਗਿਰਾਵਟ ਕਾਰਨ ਸ਼ੇਅਰ ਬਾਜ਼ਾਰ ’ਚ ਮੰਦੀ ਦਾ ਮਾਹੌਲ ਹੈ। ਸੈਂਸੈਕਸ ਅੱਜ 1,048.8 ਅੰਕ ਡਿੱਗ ਕੇ 76,330.01 ’ਤੇ ਬੰਦ ਹੋਇਆ। ਇਸੇ ਤਰ੍ਹਾਂ ਨਿਫਟੀ 345.55 ਅੰਕ ਡਿੱਗ ਕੇ 23,085.95 ਦੇ ਪੱਧਰ ਉਪਰ ਪਹੁੰਚ ਗਿਆ। ਰੁਪੱਈਆ ਵੀ 58 ਪੈਸੇ ਦੀ ਵੱਡੀ ਗਿਰਾਵਟ ਨਾਲ 86.62 ਪ੍ਰਤੀ ਡਾਲਰ ਦੇ ਨਵੇਂ ਹੇਠਲੇ ਪੱਧਰ ’ਤੇ ਪਹੁੰਚ ਗਿਆ ਹੈ। ਉਧਰ ਕੱਚੇ ਤੇਲ ਦੀ ਕੀਮਤ 1.43 ਫ਼ੀਸਦ ਦੇ ਉਛਾਲ ਨਾਲ 80.90 ਡਾਲਰ ਪ੍ਰਤੀ ਬੈਰਲ ’ਤੇ ਪਹੁੰਚ ਗਈ। ਇਸ ਦੌਰਾਨ ਸੋਨੇ ਦੀ ਕੀਮਤ ਲਗਾਤਾਰ ਪੰਜਵੇਂ ਦਿਨ 110 ਰੁਪਏ ਵਧ ਕੇ 80,660 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਈ ਹੈ। ਹਾਲਾਂਕਿ ਚਾਂਦੀ ਦੀ ਕੀਮਤ ਲਗਾਤਾਰ ਦੂਜੇ ਦਿਨ 93 ਹਜ਼ਾਰ ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਸਥਿਰ ਰਹੀ। -ਪੀਟੀਆਈ
Advertisement
Advertisement