ਖਾਣ-ਪੀਣ ਦੇ ਸ਼ੌਕੀਨਾਂ ਲਈ ਨਵਾਂ ਕੈਫੇ ਖੁੱਲ੍ਹਿਆ
06:00 AM Jan 13, 2025 IST
Advertisement
ਲੁਧਿਆਣਾ: ਸ਼ਹਿਰ ਦੇ ਸਨਵਿਊ ਐਨਕਲੇਵ ਵਿੱਚ ਖਾਣ-ਪੀਣ ਦੇ ਸ਼ੌਕੀਨਾਂ ਲਈ ਓਲਿਵ ਕੈਫੇ ਐਂਡ ਬਾਰ ਖੁੱਲ ਗਿਆ ਹੈ। ਓਲਿਵ ਕੈਫੇ ਐਂਡ ਬਾਰ ਦੀ ਇਹ ਦੇਸ਼ ਭਰ ਵਿੱਚ 29ਵੀਂ ਅਤੇ ਪੰਜਾਬ ਵਿੱਚ ਚੰਡੀਗੜ੍ਹ ਸਮੇਤ ਦੂਜੀ ਸ਼ਾਖਾ ਹੈ ਜਿੱਥੇ ਉੱਚਪਾਏ ਦੇ ਅਤਿ-ਆਧੁਨਿਕ ਖਾਣੇ ਗਾਹਕਾਂ ਨੂੰ ਪਰੋਸੇ ਜਾਣਗੇ। ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਏਡੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਨਵਿਊ ਐਨਕਲੇਵ ਵਿੱਚ ਆਪਣਾ ਆਊਟਲੇਟ ਖੋਲ੍ਹਕੇ ਖੁਸ਼ੀ ਮਹਿਸੂਸ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇੱਥੇ ਹਰ ਤਰ੍ਹਾਂ ਦੇ ਖਾਣੇ ਵਿਸ਼ਵ ਪ੍ਰਸਿੱਧ ਸ਼ੈਫ ਸ੍ਰੀਮਤੀ ਜੋਤਿਕਾ ਵਰਮਾ ਦੀ ਅਗਵਾਈ ਹੇਠ ਤਿਆਰ ਹੋਣਗੇ। ਉਨ੍ਹਾਂ ਦੱਸਿਆ ਕਿ 24 ਸਾਲ ਪਹਿਲਾਂ ਉਨ੍ਹਾਂ ਮੁੰਬਈ ਵਿੱਚ ਓਲਿਵ ਰੈਸਟੋਬਾਰ ਖੋਲ੍ਹਿਆ ਸੀ। ਇਸ ਤੋਂ ਬਾਅਦ ਦਿੱਲੀ, ਕੋਲਕਾਤਾ, ਹੈਦਰਾਬਾਦ, ਗੋਆ ਅਤੇ ਚੰਡੀਗੜ੍ਹ ਸਮੇਤ 28 ਸ਼ਹਿਰਾਂ ਵਿੱਚ ਆਊਟਲੈੱਟ ਬਹੁਤ ਵਧੀਆ ਚੱਲ ਰਹੇ ਹਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement
Advertisement