ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸ਼ੰਭੂ ਬਾਰਡਰ: ਘੱਗਰ ਵਿੱਚ ਹੋ ਰਹੀ ਹੈ ਨਾਜਾਇਜ਼ ਮਾਈਨਿੰਗ

09:05 AM Jul 18, 2024 IST
ਸ਼ੰਭੂ ਬਾਰਡਰ ਨੇੜੇ ਘੱਗਰ ਵਿੱਚ ਚੱਲ ਰਹੀ ਨਾਜਾਇਜ਼ ਮਾਈਨਿੰਗ।

ਗੁਰਨਾਮ ਸਿੰਘ ਅਕੀਦਾ
ਪਟਿਆਲਾ, 17 ਜੁਲਾਈ
ਸ਼ੰਭੂ ਬਾਰਡਰ ਨੇੜੇ ਕਿਸਾਨਾਂ ਦੇ ਚੱਲ ਰਹੇ ਮੋਰਚੇ ਤੋਂ ਥੋੜ੍ਹੀ ਦੂਰ ਰਾਜਗੜ੍ਹ ਅਤੇ ਮਹਿਮਦਪੁਰ ਵਿਚਕਾਰ ਰੇਤੇ ਦੇ ਭਰ ਕੇ ਜਾ ਰਹੇ ਟਿੱਪਰਾਂ ਦੀ ਲਾਈਨ ਲੱਗੀ ਹੋਈ ਹੈ, ਜਿਸ ਬਾਰੇ ਸਥਾਨਕ ਲੋਕਾਂ ਨੇ ਦੱਸਿਆ ਕਿ ਘੱਗਰ ਵਿੱਚ ਇਹ ਮਾਈਨਿੰਗ ਨਾਜਾਇਜ਼ ਤੌਰ ’ਤੇ ਹੋ ਰਹੀ ਹੈ। ਇੱਥੇ ਹੀ ਨਹੀਂ ਸਗੋਂ ਊਂਠਸਰ ਤੋਂ ਲੈ ਕੇ ਘੱਗਰ ਦੇ ਕੋਲ ਹੋਰ ਵੀ ਕਈ ਥਾਵਾਂ ’ਤੇ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਇਸ ਬਾਰੇ ਘਨੌਰ ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਸਿਰਫ਼ ਰਾਜਗੜ੍ਹ ਤੇ ਮਹਿਮਦਪੁਰ ਕੋਲ ਹੀ ਨਹੀਂ ਸਗੋਂ ਘੱਗਰ ਵਿੱਚ ਕਈ ਥਾਵਾਂ ’ਤੇ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਮੌਕੇ ਦੀ ਸਰਕਾਰ ਦੇ‌ ਵਿਧਾਇਕ ਨੇ ਤਾਂ ਐੱਸਵਾਈਐੱਲ ਦੀ ਮਿੱਟੀ ਵੀ ਚੁੱਕ ਕੇ ਵੇਚ ਦਿੱਤੀ ਹੈ। ਉਨ੍ਹਾਂ ਕਿਹਾ ‘ਜਦੋਂ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਗੱਲ ਕਰਦੇ ਹਾਂ ਤਾਂ ਉਹ ਕਹਿ ਦਿੰਦੇ ਹਨ ਕਿ ਮਨਜ਼ੂਰੀ ਲਈ ਹੈ, ਪਰ ਮਨਜ਼ੂਰੀ ਇੰਨੀ ਥਾਵਾਂ ਤੋਂ ਨਹੀਂ ਲਈ ਜਾਂਦੀ।’’ ਉਨ੍ਹਾਂ ਕਿਹਾ ‘‘ਮੇਰੇ ਕੋਲ ਸਬੂਤ ਹਨ ਕਿ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ।’’
ਇਸ ਬਾਰੇ ਜਦੋਂ ਡਰੇਨੇਜ ਵਿਭਾਗ ਦੇ ਐਕਸੀਅਨ ਰਾਜਿੰਦਰ ਘਈ ਨਾਲ ਗੱਲ ਕਰਨੀ ਚਾਹੀ ਉਨ੍ਹਾਂ ਨੇ ਸਵਾਲ ਸੁਣ ਕੇ ਡੀਸੀ ਨਾਲ ਮੀਟਿੰਗ ਹੋਣ ਬਾਰੇ ਕਹਿ ਕੇ ਫ਼ੋਨ ਕੱਟ ਦਿੱਤਾ। ਡੀਸੀ ਪਟਿਆਲਾ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਉਹ ਇਸ ਦੀ ਪੜਤਾਲ ਕਰਵਾ ਰਹੇ ਹਨ ਪਰ ਪਤਾ ਲੱਗਾ ਹੈ ਕਿ ਇਹ ਹਰਿਆਣਾ ਦੇ ਖੇਤਰ ਵਿਚ ਮਾਈਨਿੰਗ ਹੋ ਰਹੀ ਹੈ।

Advertisement

ਡੀਸੀ ਨੂੰ ਜਾਂਚ ਲਈ ਆਖਿਆ: ਵਿਧਾਇਕ

‘ਆਪ’ ਵਿਧਾਇਕ ਗੁਰਲਾਲ ਸਿੰਘ ਘਨੌਰ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਬਾਰੇ ਸ਼ਿਕਾਇਤਾਂ ਆਈਆਂ ਸਨ, ਜਿਸ ਦੇ ਸਬੰਧ ਵਿੱਚ ਡੀਡੀਆਰ ਕਟਵਾ ਦਿੱਤੀ ਹੈ ਤੇ ਡੀਸੀ ਪਟਿਆਲਾ ਨੂੰ ਪੜਤਾਲ ਕਰਾਉਣ ਲਈ ਕਹਿ ਦਿੱਤਾ ਹੈ। ਉਨ੍ਹਾਂ ਕਿਹਾ ‌ਕਾਂਗਰਸੀਆਂ ਨੂੰ ਸਰਕਾਰ ’ਤੇ ਦੋਸ਼ ਲਗਾਉਣ ਦੀ ਆਦਤ ਪੈ ਗਈ ਹੈ। ਉਨ੍ਹਾਂ ਕਿਹਾ ਕਿ ਉਹ ਪੂਰੀ ਤਰ੍ਹਾਂ ਮੁਸਤੈਦ ਹਾਂ ਨਾਜਾਇਜ਼ ਮਾਈਨਿੰਗ ਕਰਨ ਵਾਲੇ ਬਖ਼ਸ਼ੇ ਨਹੀਂ ਜਾਣਗੇ। ਪਰ ਜੇਕਰ ਘੱਗਰ ਤੇ ਹੜ੍ਹ ਆਉਣ ਤੋਂ ਰੋਕਣ ਲਈ ਕੋਈ ਮਿੱਟੀ ਪੁੱਟ ਰਿਹਾ ਹੈ ਤਾਂ ਉਸ ਨੂੰ ਕੋਈ ਨਹੀਂ ਰੋਕ ਸਕਦਾ।

Advertisement
Advertisement
Advertisement