For the best experience, open
https://m.punjabitribuneonline.com
on your mobile browser.
Advertisement

ਭਰਵੇਂ ਮੀਂਹ ਨਾਲ ਸ਼ਾਹੀ ਸ਼ਹਿਰ ਜਲ-ਥਲ

09:06 AM Jul 18, 2024 IST
ਭਰਵੇਂ ਮੀਂਹ ਨਾਲ ਸ਼ਾਹੀ ਸ਼ਹਿਰ ਜਲ ਥਲ
ਪਟਿਆਲਾ ਵਿੱਚ ਮੀਂਹ ਦੌਰਾਨ ਛੱਤਰੀ ਲੈ ਕੇ ਜਾਂਦੇ ਹੋਏ ਰਾਹਗੀਰ। -ਫੋਟੋ: ਰਾਜੇਸ਼ ਸੱਚਰ
Advertisement

ਪੱਤਰ ਪ੍ਰੇਰਕ
ਪਟਿਆਲਾ, 17 ਜੁਲਾਈ
ਪਟਿਆਲਾ ਅਤੇ ਨਾਲ ਲੱਗਦੇ ਖੇਤਰਾਂ ਵਿੱਚ ਅੱਜ ਭਰਵੇਂ ਮੀਂਹ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ, ਉਥੇ ਹੀ ਸ਼ਹਿਰ ਵਿੱਚ ਜਲ-ਥਲ ਹੋਣ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਅਨੁਸਾਰ ਸਵੇਰ ਮੀਂਹ ਪੈਣਾ ਸ਼ੁਰੂ ਹੋਇਆ ਤੇ ਇਹ ਦੁਪਹਿਰ ਤੱਕ ਜਾਰੀ ਰਿਹਾ। ਇਸ ਦੌਰਾਨ ਪਟਿਆਲਾ ਸ਼ਹਿਰ ਵਿਚ ਕਈ ਥਾਵਾਂ ’ਤੇ ਸੀਵਰੇਜ ਬੰਦ ਹੋਣ ਕਾਰਨ ਪਾਣੀ ਭਰ ਗਿਆ ਤੇ ਲੋਕਾਂ ਨੂੰ ਆਵਾਜਾਈ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਮੀਂਹ ਕਾਰਨ ਪਟਿਆਲਾ ਦੇ ਪੌਸ਼ ਇਲਾਕੇ ਮਾਡਲ ਟਾਊਨ, ਪੰਜਾਬੀ ਬਾਗ਼, ਪਾਸੀ ਰੋਡ ਤੇ ਸਰਕਾਰੀ ਕੋਠੀਆਂ, ਅਰਬਨ ਅਸਟੇਟ ਫੇਸ-1 ਅਤੇ 2 ਤੋਂ ਇਲਾਵਾ ਪਟਿਆਲਾ ਦੇ ਅਨਾਰਦਾਨਾ ਚੌਕ ’ਤੇ ਪਾਣੀ ਭਰ ਗਿਆ ਤੇ ਲੋਕ ਆਪਣੇ ਵਾਹਨਾਂ ਨੂੰ ਰੋੜ੍ਹ ਕੇ ਲਿਜਾਂਦੇ ਦੇਖੇ ਗਏ। ਇਸ ਦੌਰਾਨ ਕਈ ਥਾਵਾਂ ’ਤੇ ਜਾਮ ਲੱਗਣ ਦੀ ਵੀ ਸੂਚਨਾ ਮਿਲੀ ਹੈ।
ਉਧਰ ਪਟਿਆਲਾ ਸ਼ਹਿਰ ਵਿੱਚ ਨਹਿਰੀ ਪਾਣੀ ਨੂੰ ਸੋਧ ਕੇ ਪਟਿਆਲਾ ਵਾਸੀਆਂ ਨੂੰ ਦੇਣ ਦਾ ਪ੍ਰਾਜੈਕਟ ਇਕ ਨਿੱਜੀ ਕੰਪਨੀ ਦੇ ਹਵਾਲੇ ਹੈ, ਜਿਸ ਨੂੰ ਸਖ਼ਤ ਹਦਾਇਤਾਂ ਹਨ ਕਿ ਪਾਈਪ ਪਾਉਣ ਤੋਂ ਤੁਰੰਤ ਬਾਅਦ ਸੜਕ ਬਣਾਈ ਜਾਵੇ ਪਰ ਇੱਥੇ ਕਾਫ਼ੀ ਸਮੇਂ ਤੋਂ ਗਲੀਆਂ ਵਿਚ ਪਾਈਪਾਂ ਪਾਉਣ ਕਰਕੇ ਸੜਕਾਂ ਪੁੱਟੀਆਂ ਹਨ। ਪਾਣੀ ਦੀਆਂ ਪਾਈਪਾਂ ਪਾਉਣ ਕਰਕੇ ਪੁੱਟੀਆਂ ਸੜਕਾਂ ਵਿਚ ਪਾਣੀ ਭਰ ਗਿਆ ਜਿਸ ਕਰਕੇ ਆਮ ਲੋਕਾਂ ਨੂੰ ਲੰਘਣ ਵਿਚ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਬਾਰੇ ਡੀਸੀ ਨੇ ਕਿਹਾ ਕਿ ਉਨ੍ਹਾਂ ਕੰਪਨੀ ਨੂੰ ਸੜਕ ਬਣਾਉਣ ਦੀਆਂ ਸਖ਼ਤ ਹਦਾਇਤਾਂ ਕੀਤੀਆਂ ਹਨ।

Advertisement

Advertisement
Author Image

joginder kumar

View all posts

Advertisement
Advertisement
×