ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲੋਕਾਰਨੋ ਫ਼ਿਲਮ ਫੈਸਟੀਵਲ ’ਚ ਸ਼ਾਹਰੁਖ ਨੂੰ ਮਿਲੇਗਾ ਕਰੀਅਰ ਐਚੀਵਮੈਂਟ ਐਵਾਰਡ

07:12 AM Jul 03, 2024 IST

ਮੁੰਬਈ:
ਸੁਪਰਸਟਾਰ ਸ਼ਾਹਰੁਖ ਖਾਨ ਨੂੰ ਸਵਿਟਜ਼ਰਲੈਂਡ ’ਚ ਹੋਣ ਵਾਲੇ 77ਵੇਂ ਲੋਕਾਰਨੋ ਫ਼ਿਲਮ ਫੈਸਟੀਵਲ ਦੌਰਾਨ ਸਿਨੇਮਾ ਜਗਤ ’ਚ ਹਾਸਲ ਕੀਤੀਆਂ ਬਿਹਤਰੀਨ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਜਾਵੇਗਾ। ਉਹ ਪਹਿਲੇ ਭਾਰਤੀ ਹਨ, ਜਿਨ੍ਹਾਂ ਨੂੰ ਕਰੀਅਰ ਐਚੀਵਮੈਂਟ ਐਵਾਰਡ ‘ਪਾਰਡੋ ਅਲਾ ਕੈਰੀਏਰਾ ਐਸਕੋਨਾ ਲਕਾਰਨੋ ਟੂਰਿਜ਼ਮ’ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਇਹ ਐਵਾਰਡ ਇਟਲੀ ਦੇ ਫਿਲਮਸਾਜ਼ ਫਰਾਂਨਸੈਸਕੋ ਰੋਸੀ, ਅਮਰੀਕੀ ਗਾਇਕ ਤੇ ਅਦਾਕਾਰ ਹੈਰੀ ਬੇਲਾਫੋਂਟੇ ਅਤੇ ਮਲੇਸ਼ੀਅਨ ਨਿਰਦੇਸ਼ਕ ਸਾਈ ਮਲਿੰਗ-ਲੀਆਂਗ ਨੂੰ ਦਿੱਤਾ ਜਾ ਚੁੱਕਿਆ ਹੈ। ਸ਼ਾਹਰੁਖ ਨੂੰ ਇਹ ਐਵਾਰਡ 10 ਅਗਸਤ ਨੂੰ ਸਵਿਟਜ਼ਰਲੈਂਡ ਵਿੱਚ ਪ੍ਰਦਾਨ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਫੈਸਟੀਵਲ ’ਚ 7 ਅਗਸਤ ਨੂੰ ਸ਼ਾਹਰੁਖ ਦੀ ਫ਼ਿਲਮ ‘ਦੇਵਦਾਸ’ ਦੀ ਵੀ ਸਕਰੀਨਿੰਗ ਹੋਵੇਗੀ। ਇਸ ਦੌਰਾਨ 11 ਅਗਸਤ ਐਤਵਾਰ ਨੂੰ ਸ਼ਾਹਰੁਖ ਖਾਨ ਲੋਕਾਂ ਨਾਲ ਗੱਲਬਾਤ ਲਈ ਮੌਜੂਦ ਰਹਿਣਗੇ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਫੈਸਟੀਵਲ 7 ਅਗਸਤ ਨੂੰ ਸ਼ੁਰੂ ਹੋ ਕੇ 17 ਅਗਸਤ ਤੱਕ ਚੱਲੇਗਾ। ਕਿੰਗ ਖਾਨ ਨੇ ਭਾਰਤੀ ਸਿਨੇਮਾ ’ਚ ਵੱਖ-ਵੱਖ ਕਿਰਦਾਰ ਅਦਾ ਕੀਤੇ ਹਨ। ਸ਼ਾਹਰੁਖ ਦੇ ਇਸ ਸਟਾਰਡਮ ਨੂੰ ਸਿਨੇ ਜਗਤ ’ਚ 32 ਸਾਲ ਪੂਰੇ ਹੋ ਚੁੱਕੇ ਹਨ। -ਪੀਟੀਆਈ

Advertisement

Advertisement
Advertisement