ਮਧੂਬਾਲਾ ਦੀ ਦਿੱਖ ਨੂੰ ਪਰਦੇ ’ਤੇ ਮੁੜ ਜ਼ਿੰਦਾ ਕਰਨਾ ਚਾਹੁੰਦੀ ਹੈ ਸ਼ਹਿਨਾਜ਼ ਗਿੱਲ
07:34 AM Mar 18, 2024 IST
ਮੁੰਬਈ: ਬੌਲੀਵੁੱਡ ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਉੱਘੀ ਅਦਾਕਾਰਾ ਮਧੂਬਾਲਾ ਦੀ ਦਿੱਖ ਨੂੰ ਪਰਦੇ ’ਤੇ ਦੁਬਾਰਾ ਜਿਊਂਦਾ ਕਰਨਾ ਚਾਹੁੰਦੀ ਹੈ। ਉਸ ਨੇ ਕਿਹਾ, ‘ਮੈਨੂੰ ਪੁਰਾਣੇ ਸਮੇਂ ਦੀਆਂ ਅਦਾਕਾਰਾਵਾਂ ਪਸੰਦ ਹਨ ਕਿਉਂਕਿ ਉਨ੍ਹਾਂ ਦਾ ਸੁਹੱਪਣ ਕੁਦਰਤੀ ਸੀ। ਇਸ ਕਰ ਕੇ ਮਧੂਬਾਲਾ ਨੂੰ ਮੁੜ ਪਰਦੇ ’ਤੇ ਲੈ ਕੇ ਆਉਣਾ ਬਹੁਤ ਵਧੀਆ ਹੋਵੇਗਾ।’ ਦੂਜੇ ਪਾਸੇ ਅਸਲ ਜ਼ਿੰਦਗੀ ਵਿਚ ਫੈਸ਼ਨ ਦੇ ਮਾਮਲੇ ਵਿੱਚ ਸ਼ਹਿਨਾਜ਼ ਬਹੁਤ ਸਾਧਾਰਨ ਹੈ। ਉਸ ਨੇ ਕਿਹਾ, ‘ਮੈਂ ਘਰ ਵਿੱਚ ਆਮ ਲੜਕੀਆਂ ਵਰਗੀ ਹੀ ਹਾਂ। ਤੁਸੀਂ ਆਮ ਤੌਰ ’ਤੇ ਮੈਨੂੰ ਸ਼ਾਰਟਸ ਅਤੇ ਮੇਰੇ ਭਰਾਵਾਂ ਦੀਆਂ ਟੀ-ਸ਼ਰਟਾਂ ਵਿੱਚ ਦੇਖੋਗੇ।’ ਜਦੋਂ ਉਸ ਤੋਂ ਪੁੱਛਿਆ ਗਿਆ ਕਿ ਅਸਲ ਜ਼ਿੰਦਗੀ ਵਿੱਚ ਉਹ ਕੀ ਪਹਿਰਾਵਾ ਪਾਉਂਦੀ ਹੈ। ਉਸ ਨੇ ਕਿਹਾ, ‘ਉਸ ਨੂੰ ਤਜਰਬੇ ਕਰਨ ਤੋਂ ਕੋਈ ਨਹੀਂ ਰੋਕਦਾ, ਮੈਂ ਇਹ ਕਿਵੇਂ ਬਿਆਨ ਕਰ ਸਕਦੀ ਹਾਂ। ਹਰ ਦਿਨ ਇੱਕ ਨਵਾਂ ਤਜਰਬਾ ਹੁੰਦਾ ਹੈ। -ਆਈਏਐੱਨਐੱਸ
Advertisement
Advertisement