ਸ਼ਾਹਿਦ ਨੇ ‘ਜੀਅ ਕਰਦਾ’ ਗਾਣੇ ’ਤੇ ਪਾਇਆ ਭੰਗੜਾ
08:37 AM Sep 17, 2024 IST
Advertisement
ਮੁੰਬਈ:
Advertisement
ਬੌਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਨੇ ਅੱਜ ‘ਜੀਅ ਕਰਦਾ’ ਗਾਣੇ ’ਤੇ ਭੰਗੜਾ ਪਾ ਕੇ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕੀਤਾ। ਸ਼ਾਹਿਦ ਦੇ ਇੰਸਟਾਗ੍ਰਾਮ ’ਤੇ ਚਾਰ ਕਰੋੜ 69 ਲੱਖ ਫਾਲੋਅਰਜ਼ ਹਨ। ਅਦਾਕਾਰ ਨੇ ਇੰਸਟਾਗ੍ਰਾਮ ’ਤੇ ਰੀਲ ਸਾਂਝੀ ਕੀਤੀ ਹੈ, ਜਿਸ ਵਿੱਚ ਸ਼ਾਹਿਦ ਸਲੇਟੀ ਰੰਗ ਦੀ ਹੂਡੀ ਅਤੇ ਇਸੇ ਰੰਗ ਦੇ ਪਜਾਮੇ ਵਿੱਚ ਦਿਖਾਈ ਦੇ ਰਿਹਾ ਹੈ। ਰੀਲ ਵਿੱਚ ਸ਼ਾਹਿਦ ਆਪਣੀ ਰਿਹਾਇਸ਼ ’ਤੇ ਗੀਤ ‘ਜੀਅ ਕਰਦਾ’ ਉੱਤੇ ਨੱਚਦਾ ਨਜ਼ਰ ਆ ਰਿਹਾ ਹੈ। ਇਹ ਗੀਤ 2008 ਦੀ ਐਕਸ਼ਨ ਕਾਮੇਡੀ ਫਿਲਮ ‘ਸਿੰਘ ਇਜ਼ ਕਿੰਗ’ ਦਾ ਹੈ। ਫਿਲਮ ਵਿੱਚ ਅਕਸ਼ੈ ਕੁਮਾਰ, ਕੈਟਰੀਨਾ ਕੈਫ, ਓਮ ਪੁਰੀ, ਰਣਵੀਰ ਸ਼ੌਰੇ, ਨੇਹਾ ਧੂਪੀਆ, ਜਾਵੇਦ ਜਾਫਰੀ, ਸੋਨੂ ਸੂਦ ਅਤੇ ਸੁਧਾਂਸ਼ੂ ਪਾਂਡੇ ਨੇ ਭੂਮਿਕਾ ਨਿਭਾਈ ਸੀ। ਸ਼ਾਹਿਦ ਨੇ ਵੀਡੀਓ ਨਾਲ ਕੈਪਸ਼ਨ ’ਚ ਲਿਖਿਆ, ‘ਜਦੋਂ ਜੀਅ ਕਰਦਾ ਉਦੋਂ ਮੈਂ ਭੰਗੜਾ ਪਾਉਂਦਾ।’ ਵੀਡੀਓ ਨੂੰ ਅਦਾਕਾਰ ਦੀ ਪਤਨੀ ਮੀਰਾ ਰਾਜਪੂਤ ਨੇ ਵੀ ਪਸੰਦ ਕੀਤਾ ਹੈ ਅਤੇ ਪ੍ਰਸ਼ੰਸਕ ਵੀ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ। -ਆਈਏਐੱਨਐੱਸ
Advertisement
Advertisement