ਐਸ਼ਵਰਿਆ ਰਾਏ ਬੱਚਨ ਨੂੰ ਸਰਵੋਤਮ ਅਦਾਕਾਰਾ ਦਾ ਐਵਾਰਡ
08:36 AM Sep 17, 2024 IST
Advertisement
ਦੁਬਈ:
Advertisement
ਸਾਊਥ ਇੰਡੀਅਨ ਇੰਟਰਨੈਸ਼ਨਲ ਮੂਵੀ ਐਵਾਰਡਜ਼ (ਐੱਸਆਈਆਈਐੱਮਏ) 2024 ਵਿੱਚ ਐਸ਼ਵਰਿਆ ਰਾਏ ਬੱਚਨ ਨੂੰ ਸਰਵੋਤਮ ਅਦਾਕਾਰਾ ਦਾ ਐਵਾਰਡ ਮਿਲਿਆ ਹੈ। ਉਸ ਨੇ ਮਣੀ ਰਤਨਮ ਦੀ ਫਿਲਮ ‘ਪੋਨੀਯਿਨ ਸੇਲਵਨ 2’ ਵਿੱਚ ਆਪਣੀ ਸ਼ਾਨਦਾਰ ਭੂਮਿਕਾ ਬਦਲੇ ਇਹ ਐਵਾਰਡ ਜਿੱਤਿਆ। ਐਵਾਰਡ ਸਮਾਰੋਹ ਦੌਰਾਨ ਐਸ਼ਵਰਿਆ ਦੀ ਧੀ ਅਰਾਧਿਆ ਵੀ ਉਸ ਦੇ ਨਾਲ ਮੌਜੂਦ ਸੀ। ਉਹ ਆਪਣੀ ਮਾਂ ਨੂੰ ਇਹ ਸਨਮਾਨ ਪ੍ਰਾਪਤ ਕਰਦਿਆਂ ਦੇਖ ਕੇ ਬਹੁਤ ਖੁਸ਼ ਸੀ। ਐਵਾਰਡ ਸਮਾਰੋਹ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਅਰਾਧਿਆ ਨੂੰ ਆਪਣੀ ਮਾਂ ਦੇ ਖਾਸ ਪਲਾਂ ਨੂੰ ਫੋਟੋਆਂ ’ਚ ਕੈਦ ਕਰਦੇ ਦੇਖਿਆ ਜਾ ਸਕਦਾ ਹੈ। -ਏਐੱਨਆਈ
Advertisement
Advertisement