ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ਾਹਬਾਦ ਕਾਰ ਹਾਦਸਾ: ਪ੍ਰੋਫੈਸਰ ਦੀ ਪਤਨੀ ਦੀ ਵੀ ਹੋਈ ਮੌਤ

10:52 AM Nov 11, 2024 IST

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 10 ਨਵੰਬਰ
ਹਰਿਆਣਾ ਦੇ ਸ਼ਾਹਬਾਦ ਦੇ ਨਜ਼ਦੀਕ ਦਿੱਲੀ-ਅੰਬਾਲਾ ਨੈਸ਼ਨਲ ਹਾਈਵੇਅ ’ਤੇ ਨਿਊ ਸੁਖਦੇਵ ਢਾਬੇ ਨੇੜੇ ਚੱਲਦੀ ਅਰਟਿਗਾ ਕਾਰ ਵਿੱਚ ਸਪਾਰਕਿੰਗ ਕਾਰਨ ਅੱਗ ਲੱਗਣ ਕਰ ਕੇ ਪ੍ਰੋ. ਸੰਦੀਪ ਕੁਮਾਰ ਅਤੇ ਦੋ ਧੀਆਂ ਪਰੀ (6) ਤੇ ਖੁਸ਼ੀ (10) ਦੀ ਮੌਤ ਹੋ ਗਈ ਸੀ। ਇਸ ਹਾਦਸੇ ਵਿੱਚ ਮਾਂ ਸੁਦੇਸ਼ (57), ਪਤਨੀ ਲਕਸ਼ਮੀ (35) ਅਤੇ ਭਰਜਾਈ ਆਰਤੀ (32) ਦੀ ਹਾਲਤ ਗੰਭੀਰ ਬਣੀ ਹੋਈ ਸੀ। ਅੱਜ ਪ੍ਰੋ. ਸੰਦੀਪ ਦੀ ਪਤਨੀ ਲਕਸ਼ਮੀ ਦੀ ਪੀਜੀਆਈ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ, ਜਿਸ ਦਾ ਸਸਕਾਰ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਸੋਮਵਾਰ ਨੂੰ ਕੀਤਾ ਜਾਵੇਗਾ। ਉੱਧਰ ਅੱਜ ਪ੍ਰੋ. ਸੰਦੀਪ ਤੇ ਦੋਵਾਂ ਧੀਆਂ ਦਾ ਸ਼ਰਧਾਂਜਲੀ ਸਮਾਗਮ ਰੱਖਿਆ ਗਿਆ ਸੀ, ਜਿਸ ਨੂੰ ਲਕਸ਼ਮੀ ਦੀ ਮੌਤ ਕਰ ਕੇ ਰੱਦ ਕਰ ਦਿੱਤਾ।
ਦੱਸਣਯੋਗ ਹੈ ਕਿ ਸੰਦੀਪ ਕੁਮਾਰ ਸੋਨੀਪਤ ਦਾ ਰਹਿਣ ਵਾਲਾ ਸੀ, ਜੋ ਕਿ ਆਪਣੇ ਪਰਿਵਾਰ ਨਾਲ ਦੀਵਾਲੀ ਮਨਾਉਣ ਲਈ ਸੋਨੀਪਤ ਗਿਆ ਸੀ। ਉਹ 2 ਨਵੰਬਰ ਨੂੰ ਦੇਰ ਰਾਤ ਦੀਵਾਲੀ ਮਨਾ ਕੇ ਆਪਣੇ ਪਰਿਵਾਰ ਨਾਲ ਕਾਰ ਵਿੱਚ ਚੰਡੀਗੜ੍ਹ ਵਾਪਸ ਆ ਰਿਹਾ ਸੀ। ਉਸ ਸਮੇਂ ਕਾਰ ਵਿੱਚ ਪਰਿਵਾਰ ਦੇ 8 ਮੈਂਬਰ ਸਵਾਰ ਸਨ। ਰਾਤ ਨੂੰ 11 ਵਜੇ ਦੇ ਕਰੀਬ ਜਦੋਂ ਉਹ ਸ਼ਾਹਬਾਦ ਵਿੱਚ ਦਿੱਲੀ-ਅੰਬਾਲਾ ਹਾਈਵੇਅ ’ਤੇ ਨਿਊ ਸੁਖਦੇਵ ਢਾਬੇ ਦੇ ਨਜ਼ਦੀਕ ਪਹੁੰਚੇ ਤਾਂ ਚੱਲਦੀ ਕਾਰ ਵਿੱਚ ਅੱਗ ਲੱਗ ਗਈ ਸੀ। ਇਸ ਦੌਰਾਨ ਸੰਦੀਪ ਕੁਮਾਰ ਤੇ ਉਸ ਦੀ ਧੀ ਪਰੀ ਤੇ ਖੁਸ਼ੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ ਜਦੋਂਕਿ ਉਸ ਦੀ ਮਾਂ ਸੁਦੇਸ਼ (57), ਪਤਨੀ ਲਕਸ਼ਮੀ (35) ਅਤੇ ਭਰਜਾਈ ਆਰਤੀ (32) ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਸੀ। ਹਾਲਾਂਕਿ ਉਸ ਦੇ ਭਰਾ ਸੁਸ਼ੀਲ ਤੇ ਭਤੀਜਾ ਯਸ਼ ਦੇ ਮਾਮੂਲੀ ਸੱਟਾਂ ਵੱਜੀਆਂ ਸਨ।

Advertisement

Advertisement