ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਹਿਲਾ ਨੂੰ ਡਰਾ ਕੇ ਜਾਂ ਗੁੰਮਰਾਹ ਕਰਕੇ ਸਰੀਰਕ ਸਬੰਧ ਬਣਾਉਣਾ ਜਬਰ-ਜਨਾਹ: ਹਾਈ ਕੋਰਟ

07:33 AM Sep 16, 2024 IST

ਪ੍ਰਯਾਗਰਾਜ, 15 ਸਤੰਬਰ
ਅਲਾਹਾਬਾਦ ਹਾਈ ਕੋਰਟ ਨੇ ਇਕ ਫ਼ੈਸਲੇ ’ਚ ਕਿਹਾ ਹੈ ਕਿ ਕੋਈ ਵਿਅਕਤੀ ਭਾਵੇਂ ਮਹਿਲਾ ਦੀ ਸਹਿਮਤੀ ਨਾਲ ਸਰੀਰਕ ਸਬੰਧ ਬਣਾਉਂਦਾ ਹੋਵੇ ਪਰ ਜੇ ਉਹ ਡਰ ਜਾਂ ਗੁੰਮਰਾਹ ਹੋ ਕੇ ਅਜਿਹੀ ਸਹਿਮਤੀ ਦਿੰਦੀ ਹੈ ਤਾਂ ਅਜਿਹੇ ਸਬੰਧ ਨੂੰ ਜਬਰ-ਜਨਾਹ ਹੀ ਮੰਨਿਆ ਜਾਵੇਗਾ। ਜਸਟਿਸ ਅਨਿਸ ਕੁਮਾਰ ਗੁਪਤਾ ਨੇ ਇਹ ਟਿੱਪਣੀ ਕਰਦਿਆਂ ਆਗਰਾ ਦੇ ਰਾਘਵ ਕੁਮਾਰ ਦੀ ਅਰਜ਼ੀ ਖਾਰਜ ਕਰ ਦਿੱਤੀ। ਰਾਘਵ ਨੇ ਜਬਰ-ਜਨਾਹ ਦੇ ਮੁਕੱਦਮੇ ਨੂੰ ਚੁਣੌਤੀ ਦਿੰਦਿਆਂ ਹਾਈ ਕੋਰਟ ਦਾ ਰੁਖ਼ ਕੀਤਾ ਸੀ। ਰਾਘਵ ’ਤੇ ਦੋਸ਼ ਹੈ ਕਿ ਉਸ ਨੇ ਇਕ ਮਹਿਲਾ ਨੂੰ ਵਿਆਹ ਦਾ ਲਾਰਾ ਲਗਾ ਕੇ ਉਸ ਨਾਲ ਜਬਰ-ਜਨਾਹ ਕੀਤਾ ਸੀ। ਰਾਘਵ ਨੇ ਇਸ ਮਾਮਲੇ ’ਚ ਪੁਲੀਸ ਵੱਲੋਂ ਦਾਖ਼ਲ ਚਾਰਜਸ਼ੀਟ ਰੱਦ ਕਰਨ ਦੀ ਅਪੀਲ ਕੀਤੀ ਸੀ। ਮਹਿਲਾ ਨੇ ਦੋਸ਼ ਲਾਇਆ ਹੈ ਕਿ ਰਾਘਵ ਨੇ ਪਹਿਲੀ ਵਾਰ ਉਸ ਨੂੰ ਬੇਹੋਸ਼ ਕਰਕੇ ਸਰੀਰਕ ਸਬੰਧ ਬਣਾਏ ਸਨ ਅਤੇ ਉਸ ਮਗਰੋਂ ਉਹ ਵਿਆਹ ਦਾ ਵਾਅਦਾ ਕਰਕੇ ਲੰਮੇ ਸਮੇਂ ਤੱਕ ਜਿਨਸੀ ਸ਼ੋਸ਼ਣ ਕਰਦਾ ਰਿਹਾ ਸੀ। -ਪੀਟੀਆਈ

Advertisement

Advertisement