For the best experience, open
https://m.punjabitribuneonline.com
on your mobile browser.
Advertisement

ਇਜ਼ਰਾਇਲੀ ਹਮਲੇ ’ਚ ਸਹਾਇਤਾ ਸਮੂਹ ਦੇ ਛੇ ਮੈਂਬਰਾਂ ਸਣੇ ਸੱਤ ਹਲਾਕ

07:45 AM Apr 03, 2024 IST
ਇਜ਼ਰਾਇਲੀ ਹਮਲੇ ’ਚ ਸਹਾਇਤਾ ਸਮੂਹ ਦੇ ਛੇ ਮੈਂਬਰਾਂ ਸਣੇ ਸੱਤ ਹਲਾਕ
ਗਾਜ਼ਾ ਪੱਟੀ ਵਿੱਚ ਇਜ਼ਰਾਇਲੀ ਹਮਲੇ ਵਿੱਚ ਤਬਾਹ ਹੋਈ ਇਮਾਰਤ ਦਾ ਮਲਬਾ ਹਟਾਉਂਦੀ ਹੋਈ ਜੇਬੀਸੀ ਮਸ਼ੀਨ। -ਫੋਟੋ: ਰਾਇਟਰਜ਼
Advertisement

ਦੀਰ ਅਲ ਬਲਾਹ, 2 ਅਪਰੈਲ
ਗਾਜ਼ਾ ਵਿੱਚ ਇਜ਼ਰਾਈਲ ਦੇ ਹਵਾਈ ਹਮਲਿਆਂ ’ਚ ‘ਵਰਲਡ ਸੈਂਟਰਲ ਕਿਚਨ’ ਚੈਰਿਟੀ ਸਮੂਹ ਲਈ ਕੰਮ ਕਰਨ ਵਾਲੇ ਛੇ ਵਰਕਰਾਂ ਤੇ ਉਨ੍ਹਾਂ ਦੇ ਫਲਸਤੀਨੀ ਵਾਹਨ ਚਾਲਕ ਦੀ ਮੌਤ ਹੋ ਗਈ। ਸਹਾਇਤਾ ਗਰੁੱਪ ਨੇ ਅੱਜ ਇਹ ਜਾਣਕਾਰੀ ਦਿਤੀ। ਇਸ ਘਟਨਾ ਨਾਲ ਲੋਕਾਂ ਦੀ ਮਦਦ ’ਚ ਲੱਗੇ ਸਹਾਇਤਾ ਸਮੂਹ ਦੀਆਂ ਕੋਸ਼ਿਸ਼ਾਂ ਨੂੰ ਵੱਡਾ ਧੱਕਾ ਲੱਗਾ ਹੈ। ਇਸ ਸਹਾਇਤਾ ਸਮੂਹ ਦੇ ਬਾਨੀ ਮਸ਼ਹੂਰ ਸ਼ੈੱਫ ਜੋਸ ਆਂਦਰੇਸ ਨੇ ਕਿਹਾ ਕਿ ਉਨ੍ਹਾਂ ਖਿੱਤੇ ’ਚ ਆਪਣੀਆਂ ਗਤੀਵਿਧੀਆਂ ਤੁਰੰਤ ਰੋਕ ਦਿੱਤੀਆਂ ਹਨ। ਇਜ਼ਰਾਇਲੀ ਫੌਜ ਨੇ ਇਸ ਘਟਨਾ ’ਤੇ ਦੁੱਖ ਜ਼ਾਹਿਰ ਕੀਤਾ ਹੈ। ਇਜ਼ਰਾਇਲੀ ਫੌਜ ਦੇ ਬੁਲਾਰੇ ਐਡਮਿਰਲ ਡੈਨੀਅਲ ਹਾਗਰੀ ਨੇ ਕਿਹਾ ਕਿ ਉਨ੍ਹਾਂ ਦੇ ਅਧਿਕਾਰੀ ਇਸ ਘਟਨਾ ਦੀ ਸਮੀਖਿਆ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਘਟਨਾ ਦੇ ਸਬੰਧ ਵਿੱਚ ਆਜ਼ਾਦਾਨਾ ਜਾਂਚ ਸ਼ੁਰੂ ਕੀਤੀ ਜਾਵੇਗੀ ਜੋ ਉਨ੍ਹਾਂ ਨੂੰ ਅਜਿਹੀ ਘਟਨਾ ਮੁੜ ਵਾਪਰਨ ਦੇ ਜੋਖਮ ਨੂੰ ਘਟਾਉਣ ’ਚ ਮਦਦ ਕਰੇਗੀ। ਇਸ ਘਟਨਾ ਤੋਂ ਕੁਝ ਘੰਟੇ ਪਹਿਲਾਂ ਹੀ ਸਮੂਹ ਨੇ ਖੁਰਾਕ ਸਮੱਗਰੀ ਉੱਤਰੀ ਗਾਜ਼ਾ ’ਚ ਪਹੁੰਚਾਈ ਸੀ। ਉੱਤਰੀ ਗਾਜ਼ਾ ਇਜ਼ਰਾਇਲੀ ਹਮਲਿਆਂ ਕਾਰਨ ਅਕਾਲ ਦੇ ਕਿਨਾਰੇ ਪਹੁੰਚ ਚੁੱਕਾ ਹੈ।
ਵੀਡੀਓ ਫੁਟੇਜ ’ਚ ਮੱਧ ਗਾਜ਼ਾ ਸ਼ਹਿਰ ਦੀਰ ਅਲ ਬਲਾਹ ਦੇ ‘ਅਲ ਅਕਸਾ’ ਮਾਰਟਸ ਹਸਪਤਾਲ ’ਚ ਲਾਸ਼ਾਂ ਨਜ਼ਰ ਆ ਰਹੀਆਂ ਹਨ। ਸ਼ੈੱਫ ਜੋਸ ਆਂਦਰੇਸ ਨੇ ਦੱਸਿਆ ਕਿ ਇਸ ਹਮਲੇ ’ਚ ਮਾਰੇ ਗਏ ਲੋਕਾਂ ’ਚ ਆਸਟਰੇਲੀਆ, ਪੋਲੈਂਡ ਅਤੇ ਬਰਤਾਨੀਆ ਦੇ ਨਾਗਰਿਕ ਸ਼ਾਮਲ ਹਨ। -ਏਪੀ

Advertisement

Advertisement
Advertisement
Author Image

sukhwinder singh

View all posts

Advertisement