ਸੱਤ ਰੋਜ਼ਾ ਐੱਨਐੱਸਐੱਸ ਕੈਂਪ ਸਮਾਪਤ
ਜੰਡਿਆਲਾ ਮੰਜਕੀ:
ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ਜੰਡਿਆਲਾ ਵਿੱਚ ਐੱਨਐੱਸਐੱਸ ਇਕਾਈ ਵੱਲੋਂ 17 ਤੋਂ 23 ਮਾਰਚ ਤੱਕ ਸੱਤ ਰੋਜ਼ਾ ਐੱਨਐੱਸਐੱਸ ਕੈਂਪ ਲਗਾਇਆ ਗਿਆ ਜੋ ਵਾਲੰਟੀਅਰਾਂ ਵੱਲੋਂ ਪੇਸ਼ ਕੀਤੇ ਸੱਭਿਆਚਾਰਕ ਪ੍ਰੋਗਰਾਮ ਨਾਲ ਅਮਿੱਟ ਯਾਦਾਂ ਛੱਡਦਾ ਸਮਾਪਤ ਹੋਇਆ। ਕਾਲਜ ਦੇ ਪ੍ਰਿੰ. (ਡਾ.) ਜਗਸੀਰ ਸਿੰਘ ਬਰਾੜ ਦੁਆਰਾ ਸੱਤ ਰੋਜ਼ਾ ਐਨ.ਐਸ.ਐਸ. ਕੈਂਪ ਦਾ ਉਦਘਾਟਨ ਕੀਤਾ ਗਿਆ ਸੀ। ਮੰਚ ਸੰਚਾਲਕ ਡਾ. ਤਰਨਪ੍ਰੀਤ ਕੌਰ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਇਸ ਮੌਕੇ ਮੁੱਖ ਮਹਿਮਨ ਕਾਲਜ ਦੇ ਪੁਰਾਣੇ ਵਿਦਿਆਰਥੀ ਕੈਨੇਡਾ ਵਾਸੀ ਸੁਰਿੰਦਰ ਸਿੰਘ ਢੇਸੀ, ਵਿਸ਼ੇਸ਼ ਮਹਿਮਾਨ ਕਿਰਪਾਲ ਸਿੰਘ ਲੰਬੜਦਾਰ, ਪਿੰਡ ਦੇ ਸਰਪੰਚ ਕਮਲਜੀਤ ਸਿੰਘ ਸਹੋਤਾ, ਜੰਡਿਆਲਾ ਲੋਕ ਭਲਾਈ ਮੰਚ ਦੇ ਜਨਰਲ ਸਕੱਤਰ ਤਰਸੇਮ ਸਿੰਘ, ਜਸਵਿੰਦਰ ਸਿੰਘ, ਜਸਵਿੰਦਰ ਸਿੰਘ, ਮਾਸਟਰ ਬਲਕਾਰ ਸਿੰਘ ਅਤੇ ਵਿਜੇ ਕੁਮਾਰ ਧਰਨੀ ਨੇ ਸ਼ਿਰਕਤ ਕੀਤੀ। ਸੁਰਿੰਦਰ ਸਿੰਘ ਢੇਸੀ ਨੇ ਵਿਦਿਆਰਥੀਆਂ ਨਾਲ ਕਾਲਜ ਨਾਲ ਸਬੰਧਿਤ ਯਾਦਾਂ ਸਾਂਝੀਆਂ ਕੀਤੀਆਂ। ਐੱਨਐੱਸਐੱਸ ਕੈਂਪ ਦੀ ਅਗਵਾਈ ਇੰਚਾਰਜ ਪ੍ਰੋਫੈਸਰ ਗੌਰਵ ਸ਼ਰਮਾ ਨੇ ਕੀਤੀ। -ਪੱਤਰ ਪ੍ਰੇਰਕ