ਸੱਤ ਉਮੀਦਵਾਰ ਆਈਓਸੀ ਦੇ ਪ੍ਰਧਾਨ ਬਣਨ ਦੀ ਦੌੜ ’ਚ
07:32 AM Sep 17, 2024 IST
ਜਨੇਵਾ:
Advertisement
ਥਾਮਸ ਬਾਕ ਦੀ ਜਗ੍ਹਾ ਕੌਮਾਂਤਰੀ ਓਲੰਪਿਕ ਕਮੇਟੀ (ਆਈਓਸੀ) ਦੇ ਪ੍ਰਧਾਨ ਬਣਨ ਦੀ ਦੌੜ ਵਿੱਚ ਸੱਤ ਉਮੀਦਵਾਰ ਮੈਦਾਨ ਵਿੱਚ ਹਨ। ਆਈਓਸੀ ਨੇ ਅੱਜ ਉਨ੍ਹਾਂ ਸੱਤ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ, ਜੋ ਮਾਰਚ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਆਪਣੀ ਕਿਸਮਤ ਅਜ਼ਮਾਉਣਗੇ। ਇਨ੍ਹਾਂ ਉਮੀਦਵਾਰਾਂ ਵਿੱਚ ਆਈਓਸੀ ਕਾਰਜਕਾਰੀ ਬੋਰਡ ਦੀ ਮਹਿਲਾ ਮੈਂਬਰ ਜ਼ਿੰਬਾਬਵੇ ਦੀ ਕ੍ਰਿਸਟੀ ਕੋਵੈਂਟਰੀ, ਬਰਤਾਨਵੀ ਦੌੜਾਕ ਸੇਬੇਸਟੀਅਨ ਕੋ, ਤੈਰਾਕੀ ਵਿੱਚ ਦੋ ਵਾਰ ਓਲੰਪਿਕ ਸੋਨ ਤਮਗਾ ਜੇਤੂ ਕੋਵੈਂਟਰੀ, ਜੌਰਡਨ ਦਾ ਪ੍ਰਿੰਸ ਫੈਜ਼ਲ ਅਲ ਹੁਸੈਨ, ਆਈਓਸੀ ਦੇ ਚਾਰ ਉਪ ਪ੍ਰਧਾਨਾਂ ’ਚੋਂ ਇੱਕ ਸਪੇਨ ਦੇ ਜੁਆਨ ਐਂਟੋਨੀਓ ਸਮਾਰਾਂਚ ਜੂਨੀਅਰ, ਕੌਮਾਂਤਰੀ ਸਾਈਕਲਿੰਗ ਯੂਨੀਅਨ ਦੇ ਪ੍ਰਧਾਨ ਡੇਵਿਡ ਲੈਪਾਰਟੀਏਂਟ, ਕੌਮਾਂਤਰੀ ਜਿਮਨਾਸਟਿਕ ਫੈਡਰੇਸ਼ਨ ਦੇ ਪ੍ਰਧਾਨ ਮੋਰੀਨਾਰੀ ਵਤਨਬੇ ਅਤੇ ਸਨੋਅਬੋਰਡ ਫੈਡਰੇਸ਼ਨ ਦੇ ਪ੍ਰਧਾਨ ਜੌਹਨ ਏਲਿਆਸ਼ ਸ਼ਾਮਲ ਹਨ। -ਪੀਟੀਆਈ
Advertisement
Advertisement