ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਤਿੰਨ ਮੇਲ ਗੱਡੀਆਂ ਦੀਆਂ ਸੇਵਾਵਾਂ 12 ਦਿਨਾਂ ਲਈ ਮੁਅੱਤਲ

10:18 AM Aug 26, 2024 IST

ਪੱਤਰ ਪ੍ਰੇਰਕ
ਟੋਹਾਣਾ, 25 ਅਗਸਤ
ਜਾਖਲ-ਦਿੱਲੀ ਰੇਲ ਰੂੁਟ ’ਤੇ ਲੰਬੀ ਦੂਰੀ ਦੀਆਂ ਤਿੰਨ ਮੇਲ ਗੱਡੀਆਂ ਸਤੰਬਰ ਮਹੀਨੇ ਵਿੱਚ 12 ਦਿਨਾਂ ਲਈ ਮੁਅੱਤਲ ਕਰਨ ਸਬੰਧੀ ਰੇਲਵੇ ਨੇ ਸੂਚਨਾ ਜਾਰੀ ਕੀਤੀ ਹੈ। ਰੇਲਵੇ ਵੱਲੋਂ ਜਾਰੀ ਸੁਚਨਾ ਮੁਤਾਬਕ ਫਿਰੋਜ਼ਪੁਰ-ਮੁੰਬਈ ਵਿਚਕਾਰ ਚੱਲਣ ਵਾਲੀ ਪੰਜਾਬ ਮੇਲ 12137-38 ਅਪ-ਡਾਊਨ ਨੂੰ 6 ਤੋਂ 17 ਸਤੰਬਰ ਤੱਕ ਬੰਦ ਕਰ ਦਿੱਤਾ ਗਿਆ ਹੈ। ਫਿਰੋਜ਼ਪੁਰ ਤੋਂ ਛਿੰਦਵਾੜਾ ਵਿਚਕਾਰ ਚੱਲਣ ਵਾਲੀ 14623-24 ਅਪ-ਡਾਊਨ ਗੱਡੀ ਨੂੰ ਵੀ 7 ਤੋਂ 18 ਸਤੰਬਰ ਲਈ ਮੁਅੱਤਲ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਜੰਮੂਤਵੀ ਤੋਂ ਚੇਨਈ ਵਿਚਕਾਰ ਚੱਲਣ ਵਾਲੀ ਇਕ ਹੋਰ ਮੇਲਗੱਡੀ ਨੂੰ 30 ਅਗਸਤ ਤੋਂ 17 ਸਤੰਬਰ ਤੱਕ ਮੁਅੱਤਲ ਕਰ ਦੇਣ ’ਤੇ ਯਾਤਰਿਆਂ ਨੂੰ ਸਮੱਸਿਆਵਾਂ ਦਾ ਖ਼ਦਸ਼ਾ ਬਣ ਗਿਆ ਹੈ। ਰੇਲਵੇ ਮੁਤਾਬਕ ਪਲਵਲ ਰੇਲਵੇ ਸਟੇਸ਼ਨ ਦੇ ਇਲੈਕਟ੍ਰਾਨਿਕਸ ਪ੍ਰਣਾਲੀ ਦੀ ਮੁਰੰਮਤ ਲਈ ਇਨ੍ਹਾਂ ਗੱਡੀਆਂ ਨੂੰ ਰੱਦ ਕੀਤਾ ਗਿਆ ਹੈ।

Advertisement

Advertisement