ਸੈਂਸੈਕਸ 98 ਅੰਕ ਚੜ੍ਹ ਕੇ ਰਿਕਾਰਡ ਉਚਾਈ ’ਤੇ ਬੰਦ
06:38 AM Sep 17, 2024 IST
ਮੁੰਬਈ:
Advertisement
ਵਿਦੇਸ਼ੀ ਫੰਡਾਂ ਦੇ ਨਿਵੇਸ਼ ਦਰਮਿਆਨ ਊਰਜਾ ਅਤੇ ਬੈਂਕ ਸ਼ੇਅਰਾਂ ’ਚ ਖ਼ਰੀਦਦਾਰੀ ਦੌਰਾਨ ਸੈਂਸੈਕਸ 98 ਅੰਕ ਚੜ੍ਹ ਕੇ ਹੁਣ ਤੱਕ ਦੇ ਸਿਖਰਲੇ ਪੱਧਰ ’ਤੇ ਬੰਦ ਹੋਇਆ। ਐੱਨਐੱਸਈ ਨਿਫ਼ਟੀ ਵੀ ਕਾਰੋਬਾਰ ਦੌਰਾਨ ਰਿਕਾਰਡ ਉਚਾਈ ’ਤੇ ਪਹੁੰਚਿਆ ਸੀ। ਬੀਐੱਸਈ ਸੈਂਸੈਕਸ 97.94 ਅੰਕਾਂ ਨਾਲ ਨਵੀਂ ਰਿਕਾਰਡ ਉਚਾਈ 82,988.78 ਅੰਕਾਂ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਕ ਸਮੇਂ ਇਹ 293.4 ਅੰਕ ਚੜ੍ਹ ਕੇ 83 ਹਜ਼ਾਰ ਤੋਂ ਪਾਰ ਹੋ ਗਿਆ ਸੀ। ਇਸੇ ਤਰ੍ਹਾਂ ਨਿਫ਼ਟੀ ਵੀ 27.25 ਅੰਕ ਚੜਿ੍ਹਆ, ਜਿਸ ਨਾਲ ਇਹ 25,383.75 ਅੰਕਾਂ ’ਤੇ ਪਹੁੰਚ ਗਿਆ। ਸੈਂਸੈਕਸ ਦੀਆਂ ਕੰਪਨੀਆਂ ’ਚ ਐੱਨਟੀਪੀਸੀ ਸਭ ਤੋਂ ਵਧ 2.44 ਫ਼ੀਸਦ ਲਾਭ ’ਚ ਰਹੀ। -ਪੀਟੀਆਈ
Advertisement
Advertisement