For the best experience, open
https://m.punjabitribuneonline.com
on your mobile browser.
Advertisement

ਸੀਨੀਅਰ ਡਿਪਲੋਮੈਟ ਤਨਮਯਾ ਲਾਲ ਵਿਦੇਸ਼ ਮੰਤਰਾਲੇ ’ਚ ਸਕੱਤਰ (ਪੱਛਮੀ) ਨਿਯੁਕਤ

10:18 PM Jul 13, 2024 IST
ਸੀਨੀਅਰ ਡਿਪਲੋਮੈਟ ਤਨਮਯਾ ਲਾਲ ਵਿਦੇਸ਼ ਮੰਤਰਾਲੇ ’ਚ ਸਕੱਤਰ  ਪੱਛਮੀ  ਨਿਯੁਕਤ
Advertisement

ਨਵੀਂ ਦਿੱਲੀ, 13 ਜੁਲਾਈ
ਅਨੁਭਵੀ ਡਿਪਲੋਮੈਟ ਤਨਮਯਾ ਲਾਲ ਨੂੰ ਅੱਜ ਵਿਦੇਸ਼ ਮੰਤਰਾਲੇ ਵਿੱਚ ਸਕੱਤਰ (ਪੱਛਮੀ) ਨਿਯੁਕਤ ਕੀਤਾ ਗਿਆ ਹੈ। ਇੱਕ ਅਧਿਕਾਰਿਤ ਆਦੇਸ਼ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। 1991 ਬੈਚ ਦੇ ਭਾਰਤੀ ਵਿਦੇਸ਼ ਸੇਵਾ (ਆਈਐੱਫਐੱਸ) ਅਧਿਕਾਰੀ ਤਨਮਯਾ ਲਾਲ ਇਸ ਸਮੇਂ ਸਵੀਡਨ ਵਿੱਚ ਭਾਰਤੀ ਸਫ਼ੀਰ ਹਨ। ਇੱਕ ਹੋਰ ਆਦੇਸ਼ ਵਿੱਚ ਅਰੁਣ ਕੁਮਾਰ ਚੈਟਰਜੀ ਨੂੰ ਵਿਦੇਸ਼ ਮੰਤਰਾਲੇ ਵਿੱਚ ਸਕੱਤਰ (ਕਾਂਸੁਲਰ, ਪਾਸਪੋਰਟ, ਵੀਜ਼ਾ ਤੇ ਵਿਦੇਸ਼ੀ ਭਾਰਤੀ ਮਾਮਲੇ) ਨਿਯੁਕਤ ਕੀਤਾ ਗਿਆ ਹੈ। ਚੈਟਰਜੀ 1992 ਬੈਚ ਦੇ ਆਈਐੱਫਐੱਸ ਅਧਿਕਾਰੀ ਹਨ। ਉਹ ਇਸ ਸਮੇਂ ਕਿਰਗਿਸਤਾਨ ਵਿੱਚ ਭਾਰਤੀ ਰਾਜਦੂਤ ਹਨ। ਆਰਡਰਾਂ ਵਿੱਚ ਕਿਹਾ ਗਿਆ ਹੈ ਕਿ ਉਹ ਮੁਕਤੇਸ਼ ਕੁਮਾਰ ਪ੍ਰਦੇਸ਼ੀ ਦੀ ਥਾਂ ਲੈਣਗੇ। -ਪੀਟੀਆਈ

Advertisement

Advertisement
Author Image

Advertisement
Advertisement
×