ਸਕੂਲ ਵਿੱਚ ਬਜ਼ੁਰਗਾਂ ਦੀਆਂ ਖੇਡਾਂ ਕਰਵਾਈਆਂ
08:43 AM Dec 27, 2024 IST
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 26 ਦਸੰਬਰ
ਭਾਰਤ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਾਬੈਨ ਵਿਚ ਅੱਜ ਦਾਦਾ ਦਾਦੀ ਵਲੋਂ ਤੁਲਸੀ ਦੀ ਪੂਜਾ ਕੀਤੀ ਗਈ। ਪ੍ਰਿੰਸੀਪਲ ਸੁਨੀਤਾ ਖੰਨਾ ਨੇ ਕਿਹਾ ਕਿ ਬੱਚਿਆਂ ਨੂੰ ਸੰਸਕਾਰ ਦੇਣ ਵਿਚ ਦਾਦਾ ਦਾਦੀ ਦਾ ਬਹੁਤ ਹੀ ਅਹਿਮ ਭੂਮਿਕਾ ਹੁੰਦੀ ਹੈ, ਅੱਜ ਕੱਲ ਕੰਮ ਕਾਜੀ ਮਾਪੇ ,ਸਮੇਂ ਦੀ ਘਾਟ ਕਾਰਨ ,ਆਪਣੇ ਬੱਚਿਆਂ ਨੂੰ ਉਹ ਗੱਲਾਂ ਨਹੀਂ ਸਿਖਾ ਸਕਦੇ ਜੋ ਦਾਦਾ ਦਾਦੀ ਕਹਾਣੀਆਂ ਰਾਹੀਂ ਆਪਣੇ ਪੋਤਿਆਂ ਪੋਤੀਆਂ ਨੂੰ ਸਿਖਾ ਸਕਦੇ ਹਨ। ਇਸ ਤੋਂ ਇਲਾਵਾ ਬਜ਼ੁਰਗਾਂ ਨੂੰ ਸਨਮਾਨ ਦੇਣ ਦੇ ਉਦੇਸ਼ ਨਾਲ ਇਸ ਮੌਕੇ ਬਜ਼ੁਰਗਾਂ ਦੀਆਂ ਖੇਡਾਂ ਕਰਵਾਈਆਂ ਗਈਆਂ। ਇਸ ਦੌਰਾਨ ਦਰਸ਼ਕਾਂ ਨੇ ਕਾਫ਼ੀ ਆਨੰਦ ਮਾਣਿਆ। ਸਮਾਰੋਹ ਦਾ ਸ਼ੁਭ ਅਰੰਭ ਸਕੂਲ ਦੇ ਚੇਅਰਮੈਨ ਓਮ ਨਾਥ ਸੈਣੀ ,ਸਕੂਲ ਪ੍ਰਿੰਸੀਪਲ ਸੁਨੀਤਾ ਖੰਨਾ ਨੇ ਦਾਦਾ ਦਾਦੀ ਨਾਲ ਦੀਪ ਜਗਾ ਕੇ ਕੀਤਾ। ਇਸ ਮੌਕੇ ਦਾਦਾ, ਦਾਦੀਆਂ ਤੇ ਨਾਨਾ ਨਾਨੀਆਂ ਨੇ ਸਮਾਗਮ ’ਚ ਉਤਸ਼ਾਹ ਨਾਲ ਹਿੱਸਾ ਲਿਆ।
Advertisement
Advertisement