For the best experience, open
https://m.punjabitribuneonline.com
on your mobile browser.
Advertisement

ਓਪਨ ’ਵਰਸਿਟੀ ਵਿੱਚ ਵਾਤਾਵਰਨ ਦੀ ਸੰਭਾਲ ਬਾਰੇ ਸੈਮੀਨਾਰ

08:51 AM Jul 11, 2024 IST
ਓਪਨ ’ਵਰਸਿਟੀ ਵਿੱਚ ਵਾਤਾਵਰਨ ਦੀ ਸੰਭਾਲ ਬਾਰੇ ਸੈਮੀਨਾਰ
ਪਾਵਰਕੌਮ ਦਫਤਰ ਵਿੱਚ ਬੂਟੇ ਲਗਾਉਂਦੇ ਹੋਏ ਬਿਜਲੀ ਅਧਿਕਾਰੀ
Advertisement

ਪੱਤਰ ਪ੍ਰੇਰਕ
ਪਟਿਆਲਾ, 10 ਜੁਲਾਈ
ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਵੱਲੋਂ ਅੱਜ ਇੱਕ ਰੋਜ਼ਾ ਸੈਮੀਨਾਰ ਉਪ ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਮੁੱਖ ਮਹਿਮਾਨ ਵਜੋਂ ਡਾ. ਆਦਰਸ਼ ਪਾਲ ਵਿੱਜ, ਚੇਅਰਮੈਨ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਅਤੇ ਪ੍ਰੋ. ਅਮਿਤ ਧੀਰ, ਥਾਪਰ ਯੂਨੀਵਰਸਿਟੀ ਵਿਸ਼ੇਸ਼ ਵਕਤਾ ਵਜੋਂ ਸ਼ਾਮਲ ਹੋਏ। ਪ੍ਰੋ. ਗੁਰ ਸੰਦੇਸ਼ ਵੱਲੋਂ ਸਟੇਜ ਸੰਭਾਲੀ ਗਈ। ਡਾ. ਆਦਰਸ਼ ਪਾਲ ਵਿੱਜ ਨੇ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਕਿਹਾ ਗਿਆ ਕਿ ਆਪਣੇ ਆਲਾ-ਦੁਆਲਾ ਅਤੇ ਵਾਤਾਵਰਨ ਦੀ ਸੰਭਾਲ ਕਰਨੀ ਚਾਹੀਦੀ ਹੈ। ਇਸ ਮੌਕੇ ਡਾ. ਨਵਲੀਨ ਮੁਲਤਾਨੀ, ਡੀਨ ਰਿਸਰਚ/ਮੁਖੀ ਸਕੂਲ ਆਫ਼ ਲੈਂਗੂਏਜ ਵੱਲੋਂ ਰਚਿਤ ਪੁਸਤਕ ‘ਐਨਵਾਇਰਨਮੈਂਟ ਅਨਅਰਥਡ’ ਵੀ ਜਾਰੀ ਕੀਤੀ ਗਈ। ਪ੍ਰੋ. ਗੁਰਦੀਪ ਸਿੰਘ ਬੱਤਰਾ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ।

Advertisement

ਬਿਜਲੀ ਮੁਲਾਜ਼ਮਾਂ ਨੇ ਪਾਵਰਕੌਮ ਕੰਪਲੈਕਸ ਵਿੱਚ ਬੂਟੇ ਲਾਏ

ਸਮਾਣਾ: ਪਾਵਰਕੌਮ ਕੰਪਲੈਕਸ ਸਮਾਣਾ ਨੂੰ ਹਰਾ ਭਰਾ ਰੱਖਣ ਅਤੇ ਵਾਤਾਵਰਨ ਦੀ ਸ਼ੁੱਧਤਾ ਲਈ ਐਕਸੀਅਨ ਕੰਵਰਦੀਪ ਸਿੰਘ, ਐੱਸਡੀਓ ਸੁਰਿੰਦਰ ਸਿੰਘ ਢੋਟ, ਐੱਸਡੀਓ ਕਰਮਜੀਤ ਸਿੰਘ, ਐੱਸਡੀਓ ਤਰਸੇਮ ਚੰਦ ਅਤੇ ਜੇਈ ਗੁਰਮੀਤ ਸਿੰਘ ਢਿੱਲੋਂ ਆਦਿ ਵੱਲੋਂ ਕਰੀਬ 100 ਬੂਟੇ ਲਗਾਏ ਗਏ। ਇਸ ਮੌਕੇ ਕਾਰਜ ਸਾਧਕ ਅਫਸਰ ਬਰਜਿੰਦਰ ਸਿੰਘ ਵੀ ਮੌਜੂਦ ਰਹੇ। ਇਸ ਮੌਕੇ ਸਾਬਕਾ ਐਕਸੀਅਨ ਵਿਪਨ ਗੋਇਲ, ਅਵਤਾਰ ਸਿੰਘ ਸੈਰਗਿੱਲ, ਜੇਈ ਬਲਰਾਜ ਸਿੰਘ, ਜੇਈ ਸਿੰਦਰ ਸਿੰਘ, ਜੇਈ ਕੁਲਵਿੰਦਰ ਸਿੰਘ ਅਤੇ ਜੇਈ ਸਾਹਿਲ ਚੌਹਾਨ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement
Author Image

joginder kumar

View all posts

Advertisement
Advertisement
×