For the best experience, open
https://m.punjabitribuneonline.com
on your mobile browser.
Advertisement

ਬਿਜ਼ਨਸ ਲਿਟਰੇਚਰ ਫੈਸਟੀਵਲ-2024 ’ਤੇ ਸੈਮੀਨਾਰ

03:51 PM Feb 18, 2024 IST
ਬਿਜ਼ਨਸ ਲਿਟਰੇਚਰ ਫੈਸਟੀਵਲ 2024 ’ਤੇ ਸੈਮੀਨਾਰ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਫਰਵਰੀ
ਬਿਰਲਾ ਇੰਸਟੀਚਿਊਟ ਆਫ ਮੈਨੇਜਮੈਂਟ ਟੈਕਨਾਲੋਜੀ ਨੇ ਇੰਡੀਆ ਹੈਬੀਟੇਟ ਸੈਂਟਰ, ਨਵੀਂ ਦਿੱਲੀ ਵਿਖੇ ਬਿਮਟੇਕ ਬਿਜ਼ਨਸ ਲਿਟਰੇਚਰ ਫੈਸਟੀਵਲ (ਬੀਬੀਐਲਐਫ) ਦੀ ਸ਼ੁਰੂਆਤ ਕੀਤੀ। ਫੈਸਟੀਵਲ ਨੂੰ ਸੰਬੋਧਨ ਕਰਨ ਵਾਲੇ ਨਾਵਾਂ ਵਿੱਚ ਪੈਪਸੀਕੋ ਅਤੇ ਨੋਕੀਆ ਦੇ ਸਾਬਕਾ ਚੇਅਰਮੈਨ ਤੇ ਸੀਈਓ ਸ਼ਿਵ ਸ਼ਿਵਕੁਮਾਰ, ਸ੍ਰੀ ਰਵੀਕਾਂਤ, ਟਾਟਾ ਮੋਟਰਜ਼ ਦੇ ਸਾਬਕਾ ਵਾਈਸ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਆਰ. ਗੋਪਾਲਕ੍ਰਿਸ਼ਨਨ, ਸਾਬਕਾ ਕਾਰਜਕਾਰੀ ਨਿਰਦੇਸ਼ਕ, ਟਾਟਾ ਸੰਨਜ਼ ਲਿਮਿਟਡ ਹਰਿਤ ਨਾਗਪਾਲ, ਸੀ.ਈ.ਓ., ਟਾਟਾ ਸਕਾਈ ਹਰੀਸ਼ ਭੱਟ, ਡਾ. ਪ੍ਰਵੀਨਾ ਰਾਜੀਵ, ਡਾਇਰੈਕਟਰ, ਬਿਮਟੈਕ ਅਤੇ ਡਾ. ਐਸ.ਐਸ. ਦੁ{ਬੇ ਸ਼ਾਮਲ ਸਨ। ਵਿਦਿਆਰਥੀਆਂ ਅਤੇ ਪੇਸ਼ੇਵਰਾਂ ਵਿੱਚ ਵਪਾਰ ਨਾਲ ਸਬੰਧਤ ਸਾਹਿਤ ਪੜ੍ਹਨ ਦੀ ਆਦਤ ਨੂੰ ਉਤਸ਼ਾਹਿਤ ਕਰਨ ਲਈ ਇਸ ਸਮਾਗਮ ਵਿੱਚ ਨਾਮਵਰ ਲੇਖਕਾਂ, ਸੰਪਾਦਕਾਂ, ਉਭਰਦੇ ਲੇਖਕਾਂ ਨੂੰ ਵੀ ਸ਼ਾਮਲ ਕੀਤਾ। ਕਾਨਫਰੰਸ ਵਿੱਚ ਸਾਹਿਤਕ ਹਸਤੀਆਂ ਅਤੇ ਉੱਤਮ ਕਾਰੋਬਾਰੀ ਅਗਵਾਈਕਾਰਾਂ ਵਿਚਕਾਰ ਕੋਈ ਨੁਕਤਿਆਂ 'ਤੇ ਸਮਝ ਦੇਖੀ ਗਈ। ਸ਼ਿਵ ਸ਼ਿਵਕੁਮਾਰ ਨੇ ਕਿਤਾਬਾਂ ਪੜ੍ਹਨ ਦੇ ਮਹੱਤਵ 'ਤੇ ਜ਼ੋਰ ਦਿੱਤਾ। ਸਮਾਗਮ ਨੂੰ ਛੇ ਦਿਲਚਸਪ ਬੌਧਿਕ ਸੈਸ਼ਨਾਂ ਵਿੱਚ ਵੰਡਿਆ ਗਿਆ ਸੀ। ਤਿੰਨ ਨਵੀਆਂ ਕਿਤਾਬਾਂ ਦੇ ਰਿਲੀਜ਼ 'ਤੇ ਆਧਾਰਿਤ ਪੂਰਾ ਸੈਸ਼ਨ ਵੀ ਸੀ। ਹਰਿਤ ਨਾਗਪਾਲ ਨੇ ਤੇਜ਼ੀ ਨਾਲ ਬਦਲ ਰਹੀ ਦੁਨੀਆ ਨਾਲ ਮੇਲ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਇਸ ਦਾ ਉਦੇਸ਼ ਅਕਾਦਮਿਕ, ਪੱਤਰਕਾਰੀ, ਮੀਡੀਆ ਅਤੇ ਵਿਆਪਕ ਸਾਹਿਤਕ ਭਾਈਚਾਰੇ ਦੇ ਸਮਾਨ ਸੋਚ ਵਾਲੇ ਵਿਅਕਤੀਆਂ ਨੂੰ ਇੱਕ ਪਲੇਟਫਾਰਮ 'ਤੇ ਲਿਆਉਣਾ ਸੀ।

Advertisement

Advertisement
Author Image

A.S. Walia

View all posts

Advertisement
Advertisement
×