For the best experience, open
https://m.punjabitribuneonline.com
on your mobile browser.
Advertisement

ਵਿਦਿਆਰਥੀਆਂ ਦੀ ਸੁਰਜੀਤ ਹਾਕੀ ਅਕੈਡਮੀ ਲਈ ਚੋਣ

10:50 AM May 12, 2024 IST
ਵਿਦਿਆਰਥੀਆਂ ਦੀ ਸੁਰਜੀਤ ਹਾਕੀ ਅਕੈਡਮੀ ਲਈ ਚੋਣ
ਦਿਲਸ਼ਾਨ ਸਿੰਘ, ਅਗਮ ਸਿੰਘ
Advertisement

ਧਾਰੀਵਾਲ: ਰਾਣਾ ਸਵਰਾਜ ਯੂਨੀਵਰਸਲ ਪਬਲਿਕ ਸਕੂਲ (ਲੇਹਲ) ਧਾਰੀਵਾਲ ਦੇ ਦੋ ਵਿਦਿਆਰਥੀਆਂ (ਹਾਕੀ ਖਿਡਾਰੀਆਂ) ਦੀ ਅੰਡਰ-14 ਗਰੁੱਪ ਵਿੱਚ ਸੁਰਜੀਤ ਹਾਕੀ ਅਕੈਡਮੀ ਜਲੰਧਰ ਲਈ ਚੋਣ ਹੋਈ ਹੈ। ਸਕੂਲ ਦੇ ਪ੍ਰਧਾਨ ਡਾ. ਸ.ਸ. ਛੀਨਾ ਅਤੇ ਪ੍ਰਿੰਸੀਪਲ ਜਤਿੰਦਰ ਕੌਰ ਸੋਹਲ ਨੇ ਦੱਸਿਆ ਕਿ ਸਕੂਲ ਦੀ ਚੌਥੀ ਜਮਾਤ ਦੇ ਵਿਦਿਆਰਥੀ ਦਿਲਸ਼ਾਨ ਸਿੰਘ ਅਤੇ ਛੇਵੀਂ ਜਮਾਤ ਦੇ ਵਿਦਿਆਰਥੀ ਅਗਮ ਸਿੰਘ (ਦੋਵੇ ਹਾਕੀ ਖਿਡਾਰੀ) ਦੀ ਅੰਡਰ-14 ਵਰਗ ਉਮਰ ਵਿੱਚ ਸੁਰਜੀਤ ਹਾਕੀ ਅਕੈਡਮੀ ਜਲੰਧਰ ਲਈ ਚੋਣ ਹੋਈ ਹੈ। ੳਨ੍ਹਾਂ ਉਮੀਦ ਜਤਾਈ ਕਿ ਇਹ ਦੋਵੇਂ ਖਿਡਾਰੀ ਮਾਪਿਆਂ ਤੇ ਸਕੂਲ ਦਾ ਨਾਮ ਰੋਸ਼ਨ ਕਰਨਗੇ। ਇਸ ਮੌਕੇ ਪ੍ਰਿੰਸੀਪਲ ਜਤਿੰਦਰ ਕੌਰ ਸੋਹਲ, ਕਮੇਟੀ ਮੈਂਬਰ ਸੁਖਰਾਜ ਸਿੰਘ ਛੀਨਾ ਨੰਬਰਦਾਰ ਲੇਹਲ ਤੇ ਸਟਾਫ ਹਾਜ਼ਰ ਸੀ। -ਪੱਤਰ ਪ੍ਰੇਰਕ

Advertisement

Advertisement
Advertisement
Author Image

Advertisement