ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੰਡੀਗੜ੍ਹ ਨਗਰ ਨਿਗਮ ਵੱਲੋਂ ਟਾਊਨ ਵੈਂਡਿੰਗ ਕਮੇਟੀ ਦੇ ਮੈਂਬਰ ਦੀ ਚੋਣ

08:43 AM Oct 05, 2024 IST
ਟੀਵੀਸੀ ਦੇ ਮੈਂਬਰ ਲਈ ਹੋਈ ਚੋਣ ਵਿੱਚ ਜੇਤੂ ਉਮੀਦਵਾਰ ਟੀਨਾ ਨੂੰ ਜੇਤੂ ਪ੍ਰਮਾਣ ਪੱਤਰ ਸੌਂਪਦੇ ਹੋਏ ਨਗਰ ਨਿਗਮ ਦੇ ਐੱਸਈ ਧਰਮਿੰਦਰ ਸ਼ਰਮਾ।

ਮੁਕੇਸ਼ ਕੁਮਾਰ
ਚੰਡੀਗੜ੍ਹ, 4 ਅਕਤੂਬਰ
ਚੰਡੀਗੜ੍ਹ ਨਗਰ ਨਿਗਮ ਵੱਲੋਂ ਟਾਊਨ ਵੈਂਡਿੰਗ ਕਮੇਟੀ (ਟੀਵੀਸੀ) ਦੇ ਇੱਕ ਮੈਂਬਰ ਦੀ ਚੋਣ ਲਈ ਅੱਜ ਕਰਵਾਈ ਗਈ ਵੋਟਿੰਗ ਦੌਰਾਨ ਟੀਨਾ ਜੇਤੂ ਰਹੀ। ਇਸ ਦੌਰਾਨ ਕੁੱਲ 1923 ਵੋਟਾਂ ’ਚੋਂ ਜੇਤੂ ਰਹੀ ਟੀਨਾ ਨੂੰ 895 ਵੋਟਾਂ ਪਈਆਂ ਜਦੋਂਕਿ ਦਰਸ਼ਨਾ ਨੂੰ 347, ਦੇਵੀ ਨੂੰ 155, ਗੁੜੀਆ ਨੂੰ 279 ਅਤੇ ਮਮਤਾ ਨੂੰ 247 ਵੋਟਾਂ ਪਈਆਂ।
ਚੰਡੀਗੜ੍ਹ ਦੇ ਵੈਂਡਰਾਂ ਲਈ ਬਣਾਈ ਗਈ ਟੀਵੀਸੀ ਦੀ ਇੱਕ ਮੈਂਬਰ ਨੀਰੂ ਦੀ ਮੌਤ ਕਾਰਨ ਖਾਲੀ ਹੋਈ ਮਹਿਲਾ ਮੈਂਬਰ ਦੀ ਸੀਟ ਲਈ ਅੱਜ ਇਹ ਚੋਣ ਕਰਵਾਈ ਗਈ ਹੈ। ਇਸ ਚੋਣ ਲਈ 5 ਵੈਂਡਰਾਂ ਨੇ ਨਾਮਜ਼ਦਗੀਆਂ ਭਰੀਆਂ ਸਨ। ਨਗਰ ਨਿਗਮ ਦੇ ਕੁਲ 3596 ਰਜਿਸਟਰਡ ਵੈਂਡਰਾਂ ਵਿੱਚੋਂ 1986 ਵੈਂਡਰਾਂ ਨੇ ਵੋਟਾਂ ਪਾਈਆਂ, ਜਿਨ੍ਹਾਂ ਵਿਚੋਂ 63 ਵੋਟਾਂ ਰੱਦ ਹੋਈਆਂ।

Advertisement

Advertisement