For the best experience, open
https://m.punjabitribuneonline.com
on your mobile browser.
Advertisement

ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਆਨੰਦ ਕਾਰਜ ਕਰਵਾਏ

08:58 AM Oct 05, 2024 IST
ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਆਨੰਦ ਕਾਰਜ ਕਰਵਾਏ
ਵਿਆਹੇ ਜੋੜਿਆਂ ਦਾ ਸਨਮਾਨ ਕਰਦੇ ਹੋਏ ਵਿਧਾਇਕ ਚਰਨਜੀਤ ਸਿੰਘ। -ਫੋਟੋ: ਬੱਬੀ
Advertisement

ਚਮਕੌਰ ਸਾਹਿਬ: ਨਜ਼ਦੀਕੀ ਪਿੰਡ ਕੰਧੋਲਾ ਵਿੱਚ ਬਾਬਾ ਸੁਖਵੀਰ ਸਿੰਘ ਕੰਧੋਲਾ ਦੀ ਅਗਵਾਈ ਵਿੱਚ ਲੋੜਵੰਦ ਪਰਿਵਾਰਾਂ ਦੀਆਂ 16 ਲੜਕੀਆਂ ਦੇ ਆਨੰਦ ਕਾਰਜ ਪੂਰਨ ਗੁਰ ਮਰਿਆਦਾ ਅਨੁਸਾਰ ਕਰਵਾਏ ਗਏ। ਆਨੰਦ ਕਾਰਜ ਦੀ ਰਸਮ ਬਾਬਾ ਸੁਖਵੀਰ ਸਿੰਘ ਕੰਧੋਲਾ ਨੇ ਨਿਭਾਈ। ਇਸ ਮੌਕੇ ਵਿਧਾਇਕ ਡਾ. ਚਰਨਜੀਤ ਸਿੰਘ ਅਤੇ ਬਾਬਾ ਸੁਖਪਾਲ ਸਿੰਘ ਭੈਰੋਮਾਜਰਾ ਵਾਲਿਆਂ ਨੇ ਜੋੜਿਆਂ ਦਾ ਸਨਮਾਨ ਕੀਤਾ। ਇਸ ਮੌਕੇ ਬਾਬਾ ਸਤਨਾਮ ਸਿੰਘ ਪੋਹਲੋਮਾਜਰਾ, ਸੰਤ ਬਲਵਿੰਦਰ ਸਿੰਘ, ਭਾਈ ਬਹਾਦਰ ਸਿੰਘ, ਰਾਗੀ ਭਾਈ ਅਕਾਸ਼ਦੀਪ ਸਿੰਘ ਅਤੇ ਬਾਬਾ ਭੁਪਿੰਦਰ ਸਿੰਘ ਮਾਜਰੇ ਵਾਲੇ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Advertisement
Author Image

sukhwinder singh

View all posts

Advertisement