ਨਿੱਜੀ ਪੱਤਰ ਪ੍ਰੇਰਕਖੰਨਾ, 30 ਨਵੰਬਰਜੰਮੂ ਕਸ਼ਮੀਰ ਵਿੱਚ ਬੀਤੇ ਦਿਨੀਂ ਹੋਏ ਫੁੱਟਬਾਲ ਅੰਡਰ-17 ਮੁਕਾਬਲਿਆਂ ਵਿੱਚ ਖੰਨਾ ਦੇ ਫੁੱਟਬਾਲ ਸੈਂਟਰ ਦੇ ਵਿਦਿਆਰਥੀ ਜਸ਼ਨਦੀਪ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸ਼ਹਿਰ ਦਾ ਨਾਂ ਰੋਸ਼ਨ ਕੀਤਾ। ਕੋਚ ਸ਼ੁਭਮ ਕੁਮਾਰ ਨੇ ਦੱਸਿਆ ਕਿ ਇਸ ਖੇਡ ਦੇ ਆਧਾਰ ’ਤੇ ਜਸ਼ਨਦੀਪ ਦੀ ਨੈਸ਼ਨਲ ਫੁੱਟਬਾਲ ਟੀਮ ਵਿੱਚ ਚੋਣ ਹੋਈ ਹੈ। ਉਨ੍ਹਾਂ ਕਿਹਾ ਕਿ ਖੰਨਾ ਸੈਂਟਰ ਦੇ ਅੰਡਰ-14 ਦੇ ਚਾਰ ਖਿਡਾਰੀਆਂ, ਅੰਡਰ-17 ਦੇ ਸੱਤ ਖਿਡਾਰੀ, ਅੰਡਰ-21 ਦੇ 7 ਖਿਡਾਰੀਆਂ ਅਤੇ ਅੰਡਰ-17 ਦੀ ਖਿਡਾਰਨ ਨੇ ਸਟੇਟ ਪੱਧਰੀ ਫੁੱਟਬਾਲ ਟੂਰਨਾਮੈਂਟ ਵਿਚ ਵੱਡੀਆਂ ਮੱਲ੍ਹਾਂ ਮਾਰੀਆਂ। ਇਸ ਮੌਕੇ ਜ਼ਸਨਦੀਪ ਦਾ ਖੰਨਾ ਪੁੱਜਣ ਤੇ ਖੇਡ ਪ੍ਰੇਮੀਆਂ ਤੋਂ ਇਲਾਵਾ ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ, ਜ਼ਿਲ੍ਹਾ ਸਪੋਰਟਸ ਕੋਆਰਡੀਨੇਟ ਕੁਲਵੀਰ ਸਿੰਘ, ਪ੍ਰਿੰਸੀਪਲ ਗੁਰਦੀਪ ਸਿੰਘ ਕਾਹਲੋਂ ਅਤੇ ਸੁਰਿੰਦਰ ਵਾਲੀਆ ਨੇ ਭਰਵਾਂ ਸਵਾਗਤ ਕਰਦਿਆਂ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਨਸ਼ੇ ਤਿਆਗ ਕੇ ਖੇਡਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਆਪਣੇ ਦੇਸ਼ ਦਾ ਨਾਂਅ ਰੋਸ਼ਨ ਕਰਨ। ਇਸ ਮੌਕੇ ਸ਼ੁਭਕਰਨਜੀਤ ਸਿੰਘ, ਸੁਖਵਿੰਦਰ ਕੌਰ, ਭੁਪਿੰਦਰ ਸਿੰਘ ਗਿਆਨੀ, ਸ਼ਰਨਜੀਤ ਕੌਰ, ਰਾਕੇਸ਼ ਕੁਮਾਰ, ਸਤਵੀਰ ਸਿੰਘ, ਰਿਪੁਦਮਨ ਸਿੰਘ, ਗੁਰਵਿੰਦਰ ਸਿੰਘ ਨੇ ਜਸ਼ਨਦੀਪ ਸਿੰਘ ਅਤੇ ਕੋਚ ਸ਼ੁਭਮ ਨੂੰ ਵਧਾਈ ਦਿੱਤੀ।